ਸਰਦਾਰ ਦੇ ਭੇਸ 'ਚ ਮੋਸਟ ਵਾਂਟੇਡ - ਸੁਰੱਖਿਆ ਏਜੰਸੀਆਂ ਚੌਕਸ
ਚੰਡੀਗੜ੍ਹ, 6 ਦਸੰਬਰ 2018 - ਅਤਿਵਾਦੀ ਜ਼ਾਕਿਰ ਮੂਸਾ ਦੇ ਮੁੜ ਪੰਜਾਬ 'ਚ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਿਸ ਦੇ ਵਜੋਂ ਸੁਰੱਖਿਆ ਏਜੰਸੀਆਂ ਨੇ ਇਸ ਬਾਰੇ ਚੌਕਸ ਕੀਤਾ ਹੈ। ਸਰਦਾਰ ਦੇ ਭੇਸ 'ਚ ਲੁਕੇ ਹੋਣ ਦੀ ਖਬਰਾਂ ਤੋਂ ਬਾਅਦ ਫ਼ਿਰੋਜ਼ਪੁਰ ਅਤੇ ਬਠਿੰਡਾ 'ਚ 'ਤੇ ਪੁਲਿਸ ਹਾਈ ਅਲਰਟ ਉੱਤੇ ਹੈ।
ਜ਼ਿਕਰਯੋਗ ਕਿ ਅੰਮ੍ਰਿਤਸਰ ਦੇ ਨੇੜੇ ਨਿਰੰਕਾਰੀ ਭਵਨ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ 'ਚ ਜ਼ਾਕਿਰ ਮੂਸਾ ਸਬੰਧੀ ਇਨਪੁਟ ਪੰਜਾਬ ਪੁਲਸ ਨੂੰ ਖੁਫੀਆ ਏਜੰਸੀਆ ਤੋਂ ਮਿਲੀ ਹੈ, ਜਿਸ ਤੋਂ ਬਾਅਦ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਜਨਤਕ ਥਾਵਾਂ ਉੱਤੇ ਜ਼ਾਕਿਰ ਦੇ ਪੋਸਟਰ ਲਗਾਏ ਗਏ ਹਨ।
ਪੋਸਟਰਾਂ ਤੇ ਮੋਬਾਇਲ ਨੰਬਰ ਵੀ ਲਿਖਿਆ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਜੋ ਵੀ ਜਾਣਕਾਰੀ ਦੇਵੇਗਾ ਉਸਦਾ ਨਾਂਅ ਗੁਪਤ ਰੱਖਿਆ ਜਾਵੇਗਾ। ਪੰਜਾਬ ਵਿੱਚ ਜਾਕਿਰ ਮੂਸਾ ਨੂੰ ਲੈਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤੇ ਨਾਲ ਹੀ ਨਾਕਾਬੰਦੀ ਦੇ ਦੌਰਾਨ ਸਖਤੀ ਨਾਲ ਹਰ ਇਕ ਵਾਹਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।