1984 ਸਿੱਖ ਨਸਲਕੁਸ਼ੀ ਮਾਮਲਾ - ਟਾਈਟਲਰ ਖਿਲਾਫ ਮੁੱਖ ਗਵਾਹ ਦਾ ਹੋਇਆ ਪਾਲੀਗ੍ਰਾਫੀ ਟੈਸਟ
ਨਵੀਂ ਦਿੱਲੀ, 6 ਦਸੰਬਰ 2018 - 1984 ਸਿੱਖ ਨਸਲਕੁਸ਼ੀ ਮਾਮਲੇ ਸਬੰਧੀ ਮੁੱਖ ਮੁਲਜ਼ਮ ਜਗਦੀਸ਼ ਟਾਈਲਰ ਖਿਲਾਫ ਅੱਜ ਮੁੱਖ ਗਵਾਹ ਅਭਿਸ਼ੇਕ ਵਰਮਾ ਦਾ ਪਾਲੀਗ੍ਰਾਫੀ ਟੈਸਟ ਕੀਤਾ ਗਿਆ ਜਿਸ ਦੌਰਾਨ ਉਸ ਕੋਲੋਂ ਕੁੱਲ 20 ਸਵਾਲ ਪੁੱਛੇ ਗਏ। ਇਸ ਤੋਂ ਪਹਿਲਾਂ ਬੀਤੇ ਦਿਨੀਂ ਵੀ ਅਭਿਸ਼ੇਕ ਵਰਮਾ ਟੈਸਟ ਲਈ ਆਏ ਸਨ, ਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਸਥਿਰ ਨਾ ਹੋਣ ਕਾਰਨ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।