ਰਾਜਪੁਰਾ ਦੀ ਨਿਯੂ ਡਾਲੀਮਾ ਵਿਹਾਰ ਕਲੌਨੀ ਵਿਚ ਇੰਟਰਲਾਕਿੰਗ ਟਾਈਲਾਂ ਲਵਾਉਣ ਦਾ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਹਰਦਿਆਲ ਕੰਬੋਜ, ਸ਼ਾਸ਼ਤਰੀ ਜੀ ਅਤੇ ਹੋਰ।
ਰਾਜਪੁਰਾ 5 ਦਸੰਬਰ (ਦੀਦਾਰ ਗੁਰਨਾ )-ਨਗਰ ਕੋਂਸਲ ਦੇ 3 ਵਾਰਡਾਂ ਦੀਆਂ ਗਲੀਆਂ 'ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਰੀਬ 75 ਲੱਖ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। ਇਸ ਸਬੰਧ ਵਿਚ ਸਥਾਨਕ ਵਾਰਡ ਨੰਬਰ 6 ਦੀ ਨਵੀਂ ਡਾਲੀਮਾ ਵਿਹਾਰ ਕਲੌਨੀ ਵਿਚ ਕਾਂਗਰਸ ਆਗੂ ਸੁਰੇਸ਼ ਵਧਾਵਣ, ਵਕੀਲ ਸੁੱਚਾ ਸਿੰਘ ਰਾਠੌਰ ਅਤੇ ਸੁਰੇਸ਼ ਮਹਿਤਾਬ ਦੀ ਅਗਵਾਈ 'ਚ ਇਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੋਰ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਗਰ ਕੋਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਪੀ.ਪੀ.ਸੀ.ਸੀ. ਮੈਂਬਰ ਭੂਪਿੰਦਰ ਸੈਣੀ, ਮੀਤ ਪ੍ਰਧਾਨ ਅਮਨਦੀਪ ਨਾਗੀ, ਡਾ. ਸਰਬਜੀਤ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੋਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵਗੀ। ਉਹਨਾਂ ਦੱਸਿਆ ਕਿ ਅੱਜ ਵਾਰਡ ਨੰਬਰ 6 ਦੀ ਨਿਯੂ ਡਾਲੀਮਾ ਵਿਹਾਰ 'ਚ ਸਾਢੇ 42 ਲੱਖ, ਵਾਰਡ ਨੰਬਰ 2 ਦੀ ਫਰੈਂਡਸ ਕਲੌਨੀ 'ਚ 18 ਲੱਖ ਅਤੇ ਵਾਰਡ ਨੰਬਰ 28 ਦੇ ਗੁਰੂ ਨਾਨਕ ਨਗਰ 'ਚ 13 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੋਕੇ ਸੁਸ਼ੀਲ ਕੁਮਾਰ ਪੱਪੂ, ਲਖ਼ਮੀ ਚੰਦ, ਸੁਖਦੇਵ ਸਿੰੰਘ ਮੋਖਾ, ਦਿਨੇਸ਼ ਸਿੰਗਲਾ, ਦਰਸ਼ਨ ਲਾਲ, ਸੁਸ਼ੀਲ ਗੁਪਤਾ, ਅਜਾਇਬ ਸਿੰਘ, ਬਾਲ ਕਿਸ਼ਨ ਠੇਕੇਦਾਰ, ਗੋਪਾਲ ਬਾਂਸਲ ਸਮੇਤ ਹੋਰ ਕਲੌਨੀ ਵਾਸੀ ਹਾਜਰ ਸਨ।