← ਪਿਛੇ ਪਰਤੋ
ਕਪਿਲ ਸ਼ਰਮਾ ਨੇ ਜਲੰਧਰੋਂ ਭੇਜੀ ਬਾਲੀਵੁੱਡ ਸਿਤਾਰਿਆਂ ਲਈ ਵਿਆਹ ਦੀ ਪੰਜੀਰੀ
ਚੰਡੀਗੜ੍ਹ, 7 ਦਸੰਬਰ 2018 - ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਵਿਆਹ ਲਈ ਜਲੰਧਰ ਦੀ ਮਸ਼ਹੂਰ ਅਤੇ ਪੁਰਾਣੀ ਸਵਟ ਸ਼ੌਪ 'ਲਵਲੀ ਸਵੀਟਸ' ਤੋਂ ਬਾਲੀਵੁੱਡ ਸਿਤਾਰਿਆਂ ਤੇ ਸਿਆਸਤਦਾਨਾਂ ਲਈ ਖਾਸ ਤੌਰ 'ਤੇ ਮਿਠਾਈ ਦੇ ਕਰੀਬ 400 ਡੱਬੇ ਪੈਕ ਕਰਾ ਕੇ ਵੰਡ ਰਹੇ ਨੇ। ਇਸ ਤੋਂ ਇਲਾਵਾ ਪੰਜਾਬ ਦੀ ਮਿਠਾਈ 'ਚ ਪੰਜੀਰੀ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਇਸਦੇ ਨਾਲ ਹੀ ਸਾਊਥ ਇੰਡੀਅਨ ਮਿਠਾਈਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਪਿਲ 12 ਦਸੰਬਰ ਨੂੰ ਆਪਣੀ ਬਚਪਨ ਦੀ ਦੋਸਤ ਗਿਨੀ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਏਗਾ। ਦੋਹਾਂ ਦੇ ਵਿਆਹ ਸਮਾਗਮ ਲਈ ਸ਼ੁੱਕਰਵਾਰ ਨੂੰ ਚੀਨੀ ਰਸੋਈਏ ਪਹੁੰਚ ਰਹੇ ਹਨ ਜੋ ਕਿ ਉਚੇਚੇ ਤੌਰ 'ਤੇ ਭਾਰਤੀ ਤੇ ਚੀਨੀ ਖਾਣਾ ਤਿਆਰ ਕਰਨਗੇ।
Total Responses : 260