ਪਟਿਆਲਾ 07 ਦਸੰਬਰ 2018 (ਜੀ ਐਸ ਪੰਨੂ): ਪਾਵਰ ਕਾਮ ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ ਸਰਕਲ ਦੀ ਮੀਟਿੰਗ ਵਿੱਚ ਪਾਵਰਕਾਮ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਕਿਉਂਕਿ ਸਰਕਾਰ ਤੇ ਪਾਵਰਕਾਮ ਵੱਲੋਂ ਪੈਨਸ਼ਨਰਜ਼ ਦੀ ਕੋਈ ਵੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖਜਾਨਾ ਖਾਲੀ ਹੋਣ ਦਾ ਰੋਲਾ ਪਾਇਆ ਜਾ ਰਿਹਾ ਹੈ ਪਰੰਤੂ ਆਪਣੇ ਅਹਿਲਕਾਰਾਂ ਅਤੇ ਮੰਤਰੀਆਂ ਨੂੰ ਹੋਰ ਸਿਆਸੀ ਲੀਡਰਾਂ ਨੂੰ ਖਰਚ ਕਰਨ ਦੀਆਂ ਖੁੱਲੀਆਂ ਛੁੱਟੀਆਂ ਦਿੰਤੀਆਂ ਜਾ ਰਹੀਆਂ ਹਨ। ਜਿਸ ਕਰਕੇ ਪਾਵਰ ਕਾਮ ਦੇ ਪੈਨਸ਼ਨਰਜ਼ 10 ਦਸੰਬਰ ਨੂੰ ਹੈਡ ਆਫਿਸ ਸਾਹਮਣੇ ਹਜਾਰਾਂ ਦੀ ਗਿਣਤੀ ਵਿੱਚ ਧਰਨਾ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਪੈਲਸ ਵੱਲ ਨੂੰ ਆਪਣਾ ਰੋਸ ਮਾਰਚ ਕੱਢਣ ਲਈ ਮਜਬੂਰ ਹੋ ਰਹੇ ਹਨ। ਇੰਜ: ਸੰਤੋਖ ਸਿੰਘ ਬੋਪਾਰਾਏ ਨੇ ਪੈਨਸ਼ਨਰਜ਼ ਦੀਆਂ ਮੁੰਖ ਮੰਗਾਂ ਵਿੱਚ ਸੇਵਾ ਮੁਕਤ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਦੀ ਰਿਆਇਤ ਮੈਡੀਕਲ ਕੈਸ਼ ਲੈਸ ਨੂੰ ਮੁੜ ਚਾਲੂ ਕਰਨਾ, ਮਹਿੰਗਾਈ ਭੱਤੇ ਦੀਆਂ 22 ਮਹੀਨੇ ਦਾ ਬਕਾਇਆ, ਮਹਿੰਗਾਈ ਭੱਤੇ ਦੀ ਚਾਰ ਕਿਸ਼ਤਾਂ, ਮੈਡੀਕਲ ਭੱਤੇ ਵਿੱਚ ਵਾਧਾ ਨਾ ਕਰਨਾ, ਜਨਵਰੀ 2016 ਤੋਂ ਨਵੇਂ ਸਕੇਲਾਂ ਵਿੱਚ ਸੋਧ ਨਾ ਕਰਨਾ, ਪਾਵਰਕਾਮ ਦੇ ਪੈਨਸ਼ਨਰਜ਼ ਨੂੰ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਵਾਂਗ ਪੈਨਸ਼ਨਰ ਹੋਮ/ਦਫਤਰ ਦੀ ਜਗਾ ਨਾ ਦੇਣਾ, 23 ਸਾਲਾਂ ਦਾ ਲਾਭ ਵਗੈਰਾ ਸੇਵਾ ਮੁਕਤ ਕਰਮਚਾਰੀਆਂ ਨਾ ਦੇਣ ਸ਼ਾਮਲ ਹਨ। ਮੀਟਿੰਗ ਦੀ ਕਾਰਵਾਈ ਸਾਥੀ ਰਾਮ ਚੰਦ ਬਖਸ਼ੀ ਨਾਲ ਸਰਕਲ ਸਕੱਤਰ ਨੇ ਕੀਤੀ। ਧਰਨੇ ਵਿੱਚ ਸਾਥੀ ਅਤਰ ਸਿੰਘ ਪ੍ਰਧਾਨ ਦਿਹਾਤੀ ਮੰਡਲ, ਰਾਮ ਚੰਦ ਸਕੱਤਰ ਵੈਸਟ ਮੰਡਲ, ਸੁਰਜੀਤ ਪਾਲ ਸਰਕਲ ਕੈਸ਼ੀਅਰ, ਦਰਸ਼ਨ ਮਸੀਹ, ਸ਼ੇਰ ਸਿੰਘ ਨਾਭਾ, ਬਲਕਾਰ ਸਿੰਘ ਅਤੇ ਸੋਹਨ ਸਿੰਘ ਸਮਾਨਾ, ਜੀਵਨ ਸਿੰਘ ਅਤੇ ਮੁਖਤਿਆਰ ਸਿੰਘ ਰਾਜਪੁਰਾ, ਗੱਜਣ ਸਿੰਘ ਵੈਗਰਾ ਹਾਜਰ ਸਨ। ਇਸ ਵਿੱਚ ਰਾਜਿੰਦਰ ਸਿੰਘ ਪ੍ਰਧਾਨ ਪਟਿਆਲਾ ਸਰਕਲ ਨੇ ਸੂਬਾ ਕਮੇਟੀ ਦੇ ਮੈਂਬਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਪਟਿਆਲਾ ਧਰਨੇ ਵਿੱਚ 500 ਸਾਥੀਆਂ ਦਾ ਜੱਥਾ ਲੈ ਕੇ ਸ਼ਾਮਲ ਹੋਣਗੇ।