← ਪਿਛੇ ਪਰਤੋ
ਚੰਡੀਗੜ੍ਹ, 9 ਦਸੰਬਰ 2018 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪੀ.ਜੀ.ਆਈ ਹਸਪਤਾਲ ਵਿਖੇ ਆਪਣੇ ਕੁਝ ਟੈਸਟ ਕਰਵਾਏ। ਪਿਛਲੇ ਹਫਤੇ ਵਾਇਰਲ ਬੁਖਾਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਟੈਸਟ ਮੁੜ ਕਰਵਾਏ ਹਨ। ਪੀ.ਜੀ.ਆਈ ਦੇ ਡਾਕਟਰਾਂ ਅਨੁਸਾਰ ਸਾਰੇ ਟੈਸਟ ਠੀਕ ਹਨ ਅਤੇ ਮੁੱਖ ਮੰਤਰੀ ਨੂੰ ਵਾਇਰਲ ਬੁਖਾਰ ਦੀ ਵਜ•ਾ ਕਾਰਨ ਮਾਮੂਲੀ ਜਿਹੀ ਕਮਜੋਰੀ ਹੈ। ਡਾਕਟਰਾਂ ਅਨੁਸਾਰ ਉਨ੍ਹਾਂ ਦੇ ਕੀਤੇ ਗਏ ਸਾਰੇ ਟੈਸਟ ਠੀਕ ਨਿਕਲੇ ਹਨ। ਡਾਕਟਰਾਂ ਅਨੁਸਾਰ ਮੁੱਖ ਮੰਤਰੀ ਨੂੰ 48 ਘੰਟੇ ਲਈ ਆਰਾਮ ਦੀ ਸਲਾਹ ਦਿੱਤੀ ਗਈ ਹੈ।
Total Responses : 188