← ਪਿਛੇ ਪਰਤੋ
ਚੰਡੀਗੜ੍ਹ, 10 ਦਸੰਬਰ 2018 - ਅੱਜ ਸੋਮਵਾਰ ਨੂੰ ਚੰਡੀਗੜ੍ਹ 'ਚ ਪੰਜਾਬ ਕੈਬਿਨੇਟ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ 'ਚ ਕੈਦੀਆਂ ਦੀ ਪੈਰੋਲ 12 ਹਫਤਿਆਂ ਦੀ ਥਾਂ 16 ਹਫਤੇ ਕਰਨ ਦੀ ਤਜਵੀਜ਼ ਅਤੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਕੁਝ ਬਿਲਾਂ ਦੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਬਿਲ ਅੱਜ ਪੇਸ਼ ਕੀਤਾ ਜਾਵੇਗਾ। ਕੈਦੀਆਂ ਨੂੰ ਪਹਿਲਾਂ 12 ਹਫਤਿਆਂ ਦੀ ਪੈਰੋਲ ਦਿੱਤੀ ਜਾਂਦੀ ਹੈ। ਅੱਜ ਦੀ ਮੀਟਿੰਗ 'ਚ ਫੈਸਲੇ ਤੋਂ ਬਾਅਦ ਉਨਹਾਂ ਨੂੰ 84 ਦੀ ਥਾਂ 96 ਦਿਨਾਂ ਦੀ ਪੈਰੋਲ ਮਿਲ ਸਕੇਗੀ ।
Total Responses : 936