ਚੰਡੀਗੜ੍ਹ, 10 ਦਸੰਬਰ 2018 - ਸ਼ਰਾਬ ਦੇ ਤਸਕਰਾਂ ਵੱਲੋਂ ਚੰਡੀਗੜ੍ਹੋਂ ਪੰਜਾਬ ਸ਼ਰਾਬ ਲਿਆਉਣ ਦਾ ਨਵਾਂ ਤਰੀਕਾ ਅਖ਼ਤਿਆਰ ਕੀਤਾ ਗਿਆ ਹੈ। ਤਸਕਰਾਂ ਵੱਲੋਂ ਕਾਰ ਨੂੰ ਵਿਆਹ ਵਾਲੀ ਗੱਡੀ ਬਣਾ ਕੇ, ਭਾਵ ਫੁੱਲਾਂ ਨਾਲ ਸਜਾ ਕੇ ਉਸ 'ਚ ਸ਼ਰਾਬ ਰੱਖ ਕੇ ਚੰਡੀਗੜ੍ਹ ਤੋਂ ਪੰਜਾਬ ਲਿਆ ਕੇ ਵੇਚੀ ਜਾਂਦੀ ਹੈ। ਕਿਉਂਕਿ ਪੰਜਾਬ ਤੇ ਚੰਡੀਗੜ੍ਹ 'ਚ ਸ਼ਰਾਬ ਦੇ ਭਾਅ ਦਾ ਕਾਫੀ ਅੰਤਰ ਹੈ।
ਤਾਜ਼ਾ ਮਾਮਲਾ ਜ਼ੀਰਕਪੁਰ ਦਾ ਹੈ ਜਿਥੇ ਕਾਲੀਚਰਨ ਜੰਗਿਦ ਈ.ਟੀ.ਓ, ਹੁਕਮਚੰਦ ਬਾਂਸਲ ਈ.ਟੀ.ਓ, ਪਵਨ ਕੁਮਾਰ ਈ.ਟੀ.ਆਈ ਚੰਡੀਗੜ੍ਹ-2 ਮੋਬਾਈਲ ਵਿੰਗ ਨੇ ਕਾਰਨ ਨੰਬਰ PB65AD9900 ਨੂੰ 47 ਡੱਬੇ 999 ਸ਼ਰਾਬ ਦੇ ਬਰਾਂਡ ਦੇ ਅਤੇ ਕਿੰਗ ਗੋਲਡ, 1 ਰਾਇਲ ਸਟੈਡ, 1 ਬਕਸਾ ਐਂਟੀਕੁਇਟੀ ਬਲੂ ਦਾ ਫੜਿਆ, ਜੋ ਕਿ ਸਿਰਫ ਚੰਡੀਗੜ੍ਹ 'ਚ ਹੀ ਵੇਚਣ ਲਈ ਪ੍ਰਮਾਣਿਤ ਹੈ।
ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਕਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ ਤਾਂ ਜੋ ਇਸ ਦੀ ਦਿੱਖ ਬਿਲਕੁਲ ਵਿਆਹ ਦੀ ਡੋਲੀ ਵਾਲੀ ਕਾਰ ਜਿਹੀ ਬਣਾਈ ਜਾ ਸਕੇ ਤਾਂ ਕਿ ਕੋਈ ਇਸ 'ਤੇ ਸ਼ੱਕ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਕੋਲ ਇਹ ਕੇਸ ਸੌਂਪ ਦਿੱਤਾ ਗਿਆ ਹੈ ਤੇ ਜ਼ੀਰਕਪੁਰ ਪੁੁਲਿਸ ਥਾਣੇ 'ਚ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ।