ਚੰਡੀਗੜ, 10 ਦਸੰਬਰ 2018:ਹਰਿਆਣਾ ਸਰਕਾਰ ਨੇ ਨੋਟੀਫਾਇਡ ਕੀਤਾ ਹੈ ਕਿ ਸੂਬੇ ਦੇ ਪੰਜ ਨਗਰ ਨਿਗਮਾਂ ਹਿਸਾਰ, ਰੋਹਤਕ, ਯਮੁਨਾਨਗਰ, ਪਾਣੀਪਤ ਅਤੇ ਕਰਨਾਲ ਅਤੇ ਨਗਰ ਪਾਲਿਕਾ ਜਾਖਲ ਮੰਡੀ (ਫਤਿਹਾਬਾਦ) ਅਤੇ ਪੁੰਡਰੀ (ਕੈਥਲ) ਦੇ ਆਮ ਚੋਣਾਂ ਦੀ ਚੋਣ ਵਾਲੇ ਖੇਤਰਾਂ ਵਿਚ ਸਥਿਤ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਦੇ ਦਫਤਰਾਂ, ਰਾਜ ਸਰਕਾਰ ਦੇ ਤਹਿਤ ਆਉਣ ਵਾਲੇ ਵਿਦਿਅਕ ਸੰਸਥਾਨਾਂ ਅਤੇ ਵੱਖ-ਵੱਖ ਫੈਕਟਰੀਆਂ, ਵਪਾਰ ਸੰਸਥਾਨਾਂ, ਦੁਕਾਨਾਂ ਆਦਿ ਵਿਚ 16 ਦਸੰਬਰ, 2018 ਨੂੰ ਜਨਤਕ ਛੁੱਟੀ ਰਹੇਗੀ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ 16 ਦਸੰਬਰ, 2018 ਨੂੰ ਇਹ ਛੁੱਟੀ ਨੋਗਿਸ਼ਿਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਦੇ ਤਹਿਤ ਹੋਵੇਗੀ|