ਰਾਜਪੁਰਾ 10 ਦਸੰਬਰ 2018 (ਕੁਲਵੰਤ ਸਿੰਘ ਬੱਬੂ ) ਪਿੱਛੇ ਜਿਹੇ ਬਾਰ ਐਸੋਸੀਏਸਨ ਦੀਆਂ ਹੋਈਆਂ ਚੋਣਾਂ ਵਿੱਚ ਰਾਜਪੁਰਾ ਤੋਂ ਚੋਣ ਜਿੱਤ ਚੁੱਕੇ ਬਲਜਿੰਦਰ ਸਿੰਘ ਸੈਣੀ ਦਾ ਰਣਜੀਤ ਸਿੰਘ ਰਾਣਾ ਸ਼ਹਿਰੀ ਪ੍ਰਧਾਨ ਅਕਾਲੀ ਦਲ ਅਤੇ ਉਹਨਾਂ ਦੀ ਟੀਮ ਵਲੋਂ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੋਕੇ ਰਣਜੀਤ ਸਿੰਘ ਰਾਣਾ ਨੇ ਚੋਣ ਜਿੱਤਣ ਤੇ ਬਲਜਿੰਦਰ ਸਿੰਘ ਸੈਣੀ ਨੂੰ ਵਧਾਈਆਂ ਦਿੰਦਿਆ ਕਿਹਾ ਕਿ ਉਹ ਇਹ ਚੋਣ ਜਿੱਤਣ ਮਗਰੋਂ ਬਾਰ ਕੋਂਸਿਲ ਆਫ ਪੰਜਾਬ ਅਤੇ ਹਰਿਆਣਾ ਦੇ ਮੈਂਬਰ ਬਣ ਗਏ ਹਨ ।ਇਹ ਰਾਜਪੁਰਾ ਲਈ ਮਾਨ ਵਾਲੀ ਗੱਲ ਹੈ ।ਆਖਿਰ ਵਿੱਚ ਐਡਵੋਕੇਟ ਬਲਜਿੰਦਰ ਸਿੰਘ ਨੇ ਕਿਹਾ ਕਿ ਜੋ ਉਹਨਾ ਨੂੰ ਮਾਨ ਸਤਿਕਾਰ ਮਿਿਲਆ ਹੈ ਉਹ ਉਸ ਤੇ ਪੂਰੇ ਤਨ ਮਨ ਨਾਲ ਕੰਮ ਕਰਨਗੇ ।ਉਹਨਾਂ ਦੀ ਜਿੰਦਗੀ ਦਾ ਅਸਲ ਮਨੋਰਥ ਲੋਕਾਂ ਦੀ ਸੇਵਾ ਕਰਨਾ ਹੈ ।ਇਸ ਮੋਕੇ ਤੇ ਅਰਵਿੰਦਰਪਾਲ ਸਿੰਘ ਕੌਂਸਲਰ, ਲੰਬਰਦਾਰ ਸਵਰਨ ਸਿੰਘ ਭੱਪਲ, ਲਾਲੀ ਢੀਡਸਾਂ, ਹੈਪੀ ਹਸਨਪੁਰ, ਅਸ਼ੋਕ ਅਲੂਣਾ, ਜਸਪਾਲ ਸਿੰਘ ਸ਼ੰਕਰਪੁਰ, ਰੋਮੀ ਮਾਹਲ, ਕਰਮਵੀਰ ਸਿੰਘ ਜੰਡੋਲੀ ਸਮੇਤ ਕਾਫੀ ਗਿਣਤੀ ਵਿੱਚ ਅਕਾਲੀ ਆਗੂ ਸ਼ਮਿਲ ਸਨ ।