← ਪਿਛੇ ਪਰਤੋ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਡਾਇਰੈਕਟਰ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਸ੍ਰ ਕਰਨੈਲ ਸਿੰਘ ਪੀਰਮੁਹਮੰਦ ਅਤੇ ਹੌਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਜੋਰਦਾਰ ਨਿੰਦਾ ਕੀਤੀ ਹੈ ਜਿਸ ਵਿੱਚ ਉਹਨਾ ਨੇ ਕਰਤਾਰਪੁਰ ਸਾਹਿਬ ਕੌਰੀਡੋਰ ਬਣਾਉਣ ਦੋਵਾ ਮੁਲਕਾ ਦੀ ਸਹਿਮਤੀ ਤੇ ਪ੍ਰਸਨਚਿੰਨ ਲਗਾਇਆ ਹੈ । ਕਰਨੈਲ ਸਿੰਘ ਪੀਰਮੁਹਮੰਦ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸਿੱਖ ਪੰਥ ਦੀ ਕੀਤੀ ਜਾ ਰਹੀ ਅਰਦਾਸ ਨੂੰ ਪ੍ਰਵਾਨ ਹੋਇਆ ਦੇਖਣ ਦੀ ਜਗਾ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗੂੜੀ ਦੋਸਤੀ ਤੋ ਈਰਖਾ ਵੱਸ ਹੋਕੇ ਹੀ ਕਰਤਾਰਪੁਰ ਲਾਘੇ ਦੀ ਬੇਲੋੜੀ ਅਲੋਚਨਾ ਕਰ ਰਹੇ ਹਨ ਉਹਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਜੋ ਹੁਣ ਲਗਾਤਾਰ ਕੈਪਟਨ ਸਾਹਿਬ ਪਾਸ ਹੀ ਰਹਿੰਦੀ ਹੈ ਜੇਕਰ ਉਸ ਦੇ ਇੰਡੀਆ ਰਹਿਣ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀ ਫਿਰ ਸਿੱਖ ਕੌਮ ਦੀ ਮਾਨਸਿਕਤਾ ਦੇ ਉਲਟ ਜਾਕੇ ਕਰਤਾਰਪੁਰ ਸਾਹਿਬ ਕੌਰੀਡੋਰ ਬਣਾਉਣ ਵਿਰੁੱਧ ਬੋਲਣਾ ਬੇਹੱਦ ਨੀਵੇ ਪੱਧਰ ਦੀ ਸਿਆਸਤ ਹੈ ਜੋ ਕੈਪਟਨ ਵਰਗੇ ਪ੍ਰੌੜ ਸਿਆਸਤਦਾਨ ਨੂੰ ਨਹੀ ਕਰਨੀ ਚਾਹੀਦੀ ਇਸੇ ਦੌਰਾਨ ਬਰਗਾੜੀ ਮੋਰਚੇ ਦੀ ਅਚਨਚੇਤ ਸਮਾਪਤੀ ਤੇ ਟਿੱਪਣੀ ਕਰਦਿਆ ਕਿਹਾ ਕਿ ਉਹਨਾ ਨੂੰ ਪਹਿਲਾ ਹੀ ਪਤਾ ਲੱਗ ਗਿਆ ਸੀ ਔਰ ਉਹਨਾ( ਪੀਰਮੁਹਮੰਦ) ਨੇ ਲਿਖਤੀ ਤੌਰ ਤੇ ਮੋਰਚੇ ਦੇ ਇੱਕ ਪ੍ਰਬੰਧਕ ਨੂੰ 5 ਦਸੰਬਰ ਨੂੰ ਸੁਚੇਤ ਕੀਤਾ ਸੀ ਕਿ ਹੁਣ ਤੁਸੀ ਜੋ ਕੁਝ ਕਾਹਲੀ ਵਿੱਚ ਕਰਨ ਜਾ ਰਹੇ ਹੋ ਉਸ ਨਾਲ ਤੁਹਾਡੇ ਹਾਲਾਤ ਵੀ ਸਰਕਾਰ ਨੇ ਸਵਰਗੀ ਭਾਈ ਗੁਰਬਖਸ਼ ਸਿੰਘ ਖਾਲਸਾ ਵਾਲੇ ਹੀ ਬਣਾ ਦੇਣੇ ਹਨ । ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵੱਲੌ ਸਮੂਹਿਕ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪੇ ਮੁਆਫੀ ਮੰਗਣ ਤੇ ਆਪੇ ਸਜਾ ਲਗਵਾਉਣ ਦੀ ਕਾਰਵਾਈ ਨੂੰ ਸਿੱਖ ਮਰਯਾਦਾ ਦੇ ਉਲੱਟ ਦੱਸਦਿਆ ਕਿਹਾ ਕਿ ਜੋ ਗਲਤੀਆ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾ ਦੇ ਬੇਟੇ ਸੁਖਬੀਰ ਸਿੰਘ ਬਾਦਲ ਨੇ ਕੀਤੀਆ ਹਨ ਉਹਨਾ ਦਾ ਇੱਕੋ ਇੱਕ ਹੱਲ ਹੈ ਕਿ ਉਹ ਹੁਣ ਸਿੱਖ ਰਾਜਨੀਤੀ ਤੋ ਕਿਨਾਰਾ ਕਰ ਜਾਣ ਵੈਸੇ ਵੀ ਸਿੱਖ ਕੌਮ ਤੇ ਪੰਜਾਬੀਆ ਨੇ ਉਹਨਾ ਨੂੰ ਮੂੰਹ ਨਹੀ ਲਾਉਣਾ । ਟਕਸਾਲੀ ਅਕਾਲੀਆ ਵੱਲੋ 16 ਦਸੰਬਰ ਨੂੰ ਮੁੜ ਸੁਰਜੀਤ ਕੀਤੇ ਜਾ ਰਹੇ ਸ੍ਰੌਮਣੀ ਅਕਾਲੀ ਦਲ ਬਾਰੇ ਉਹਨਾ ਆਸ ਪ੍ਰਗਟਾਈ ਕਿ ਇਹ ਇਕੱਠੇ ਹੋ ਰਹੇ ਸੱਜਣ ਪੰਥ ਦੀਆ ਭਾਵਨਾਵਾ ਅਨੁਸਾਰ ਹੀ ਚੰਗੇ ਨਾਲ ਕਦਮ ਚੁੱਕਣ |
Total Responses : 267