ਨਵੀਂ ਦਿੱਲੀ, 11 ਦਸੰਬਰ 2018- ਹੁਣ ਵਕੀਲਾਂ ਨੂੰ ਘਰੇਲੂ ਫਲਾਈਟਾਂ 'ਚ ਜਾਣ ਲਈ ਆਪਣੇ ਕਿਸੇ ਡਰਾਈਵਿੰਗ ਲਾਇਸੈਂਸ ਜਾਂ ਵੋਟਰ ਆਈਡੀ ਕਾਰਡ ਵਰਗੇ ਪ੍ਰਮਾਣ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਉਹ ਮਹਿਜ਼ ਆਪਣਾ ਪ੍ਰਮਾਣਿਤ ਐਡਵੋਕੇਟ ਆਈ.ਡੀ ਕਾਰਡ (ਜੋ ਬਾਰ ਕਾਊਂਸਲ ਆਫ ਇੰਡੀਆ ਵੱਲੋਂ ਪ੍ਰਮਾਣਿਤ) ਅਤੇ ਯੋਗ ਟਿਕਟ ਨੂੰ ਏਅਰਪੋਰਟ 'ਤੇ ਦਿਖਾ ਕੇ ਜਹਾਜ਼ ਚੜ੍ਹ ਸਕਦੇ ਹਨ।
ਇਹ ਕਾਰਵਾਈ ਇਕ ਐਡਵੋਕੇਟ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ, ਜਿਸ ਨੇ ਦਿੱਲੀ ਦੀ ਬਾਰ ਕੌਂਸਲ ਆਫ਼ ਦਿੱਲੀ (ਬੀ ਸੀ ਡੀ) ਦੁਆਰਾ ਸਰਕਾਰੀ ID ਸਬੂਤ ਵਜੋਂ ਜਾਰੀ ਕੀਤਾ ਆਈਡੀ 'ਤੇ ਵਿਚਾਰ ਕਰਨ ਲਈ ਅਥਾਰਟੀ ਨੂੰ ਬੇਨਤੀ ਕੀਤੀ ਸੀ, ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ (ਸੀਆਈਐਸਐਫ) ਨੇ 5 ਦਸੰਬਰ ਨੂੰ ਸਵੀਕਾਰ ਕੀਤਾ ਕਿ ਐਡਵੋਕੇਟ ਦਾ ਫੋਟੋ ਆਈਡੀ ਕਾਰਡ ਸਹੀ ਹੈ।
ਸੀਆਈਐਸਐਫ ਸੁਰੱਖਿਆ ਕਵਰ ਦੇ ਅਧੀਨ ਸਾਰੇ ਹਵਾਈ ਅੱਡਿਆਂ ਤੇ ਸਾਰੇ ਮੁੱਖ ਹਵਾਈ ਅੱਡੇ ਦੇ ਸੁਰੱਖਿਆ ਅਫਸਰਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਉਹ ਬਾਰ ਕੌਂਸਲ ਵੱਲੋਂ ਜਾਰੀ ਕੀਤੀ ਗਈ ਫੋਟੋ ਪਛਾਣ ਪੱਤਰ ਨੂੰ ਇਕ ਯੋਗ ਪਛਾਣ ਪੱਤਰ ਦੇ ਤੌਰ ਤੇ ਸਵੀਕਾਰ ਕਰਨ।