ਨਵੀਂ ਦਿੱਲੀ, 11 ਦਸੰਬਰ 2018 - ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਚੋਣ ਨਤੀਜਿਆਂ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਕਾਂਗਰਸ ਪਾਰਟੀ ਤਿੰਨ ਸੂਬਿਆਂ ‘ਚ ਅੱਗੇ ਚੱਲ ਰਹੀ ਹੈ। ਰਾਜਸਥਾਨ ‘ਚ 199 ਸੀਟਾਂ ਦੇ ਚੋਣ ਰੁਝਾਨਾਂ ਵਿਚ, ਕਾਂਗਰਸ 94 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਛੱਤੀਸਗੜ੍ਹ ‘ਚ 90 ਸੀਟਾਂ 'ਤੇ ਕਾਂਗਰਸ 50 ਸੀਟਾਂ ਨਾਲ ਅੱਗੇ ਚੱਲ ਰਹੀ ਹੈ।
ਉਥੇ ਹੀ ਮੱਧ ਪ੍ਰਦੇਸ਼ ‘ਚ 230 ਸੀਟਾਂ ਹਨ। ਭਾਜਪਾ ਨੇ ਇੱਥੇ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ, ਜਦੋਂ ਕਿ ਕਾਂਗਰਸ ਨੇ 229 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਹਨ। ਪਰ ਕਾਂਗਰਸ ਫਿਰ ਵੀ 102 ਸੀਟਾਂ ਨਾਲ ਵਿਰੋਧੀ ਦਲਾਂ ਨੂੰ ਪਛਾੜ ਰਹੀ ਹੈ।