ਜਗਦੀਸ਼ ਥਿੰਦ
ਗੁਰੂਹਰਸਹਾਏ ਫਿਰੋਜ਼ਪੁਰ 11 ਦਸੰਬਰ ਗੁਰੂਹਰਸਹਾਏ ਵਿਖੇ ਤਾਇਨਾਤ ਮਾਲ ਵਿਭਾਗ ਦੇ ਕਾਨੂੰਗੋ ਨੂੰ ਵਿਜੀਲੈਂਸ ਟੀਮ ਨੇ ਇੱਕ ਕਿਸਾਨ ਪਾਸੋਂ 6000 ਰੁਪਏ ਦੀ ਵੱਢੀ ਲੈਣ ਦੇ ਦੋਸ਼ ਅਧੀਨ ਰੰਗੇ ਰੱਥੀਂ ਕਾਬੂ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੀਪ ਕੁਮਾਰ ਕਾਨੂੰਗੋ ਪਿੰਡ ਸ਼ਰੀਹ ਵਾਲਾ ਬਰਾੜ ਨਿਵਾਸੀ ਇਕ ਕਿਸਾਨ ਪਾਸੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ , ਜਿਸ ਸਬੰਧੀ ਕਿਸਾਨ ਵੱਲੋਂ ਐੱਸ ਪੀ ਵਿਜੀਲੈਂਸ ਫ਼ਿਰੋਜ਼ਪੁਰ ਪਾਸ ਸ਼ਿਕਾਇਤ ਕਰਨ ਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ । ਪਟਵਾਰੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਸ ਥਾਣੇ 'ਚ ਲਿਖਤੀ ਕਾਰਵਾਈ ਸਬੰਧੀ ਡੀ ਐੱਸ ਪੀ ਵਿਜੀਲੈਂਸ ਦਾ ਮੱਖਣ ਸਿੰਘ ਅਨੁਸਾਰ ਉਹਨਾਂ ਕੋਲ ਜਸਵਿੰਦਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਸ਼ਰੀਂਹ ਵਾਲਾ ਬਰਾੜ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੀ ਜ਼ਮੀਨ ਨੂੰ ਲਗਦੇ ਰਸਤੇ ਦੀ ਨਿਸ਼ਾਨਦੇਹੀ ਕਰਵਾਉਣ ਲਈ ਅਪਲਾਈ ਕੀਤਾ ਸੀ ਜਿਸ ਸਬੰਧੀ ਕਾਨੂੰਗੋ ਪ੍ਰਦੀਪ ਕੁਮਾਰ ਨੇ ਛੇ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ । ਕਾਨੂੰਗੋ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਉਣ ਮੌਕੇ ਇੰਸਪੈਕਟਰ ਵਿਜੀਲੈਂਸ ਅਮਨਦੀਪ ਸਿੰਘ , ਲਖਵਿੰਦਰ ਸਿੰਘ ਸਹਾਇਕ ਥਾਨੇਦਾਰ , ਨਰਿੰਦਰ ਸਿੰਘ ਰੀਡਰ , ਜਸਵੀਰ ਸਿੰਘ , ਸੁਖਜੀਤ ਸਿੰਘ ਹੈੱਡ ਕਾਂਸਟੇਬਲ , ਡਾ. ਰਾਜਮੋਹਨ ਵੈਟਰਨਰੀ ਅਫ਼ਸਰ , ਰਛਪਾਲ ਸਿੰਘ ਕਲਰਕ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਕਾਰੀ ਗਵਾਹ ਵਜੋਂ ਮੌਜੂਦ ਸਨ । ਡੀ ਅੈਸ ਪੀ ਅਨੁਸਾਰ ਰੰਗੇ ਹੱਥਾਂ ਵਿੱਚੋਂ ਹੋ ਕੇ ਗੁਜਰੀ ਰਕਮ ਦੇ ਨੋਟ ਬਰਾਮਦ ਕਰ ਲੲੇ ਹਨ