ਜਗਦੀਸ਼ ਥਿੰਦ
ਫਾਜ਼ਿਲਕਾ 11 ਦਸੰਬਰ 1971 ਹਿੰਦ --ਪਾਕਿ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਜਿੱਤ ਦੀ ਯਾਦ ਵਿੱਚ ਮਨਾੲੇ ਜਾਂਦੇ ਵਿਜੇ ਦਿਵਸ ਮੌਕੇ ਵਿਕਟਰੀ ਪਰੇਡ , ਲੜਕੇ , ਲੜਕੀਆਂ ਦੀ ਮੈਰਾਥਨ ਦੌੜ ਵਿੱਚ ਸੀਨੀਅਰ ਸਿਵਲ , ਪੁਲਿਸ ਅਤੇ ਫੌਜ ਦੇ ਅਧਿਕਾਰੀ ਸ਼ਾਮਿਲ ਹੋਣਗੇ । ਇਸ ਤੋਂ ਇਲਾਵਾ ਵਾਰ ਮੈਮੋਰੀਅਲ ਕੰਪਲੈਕਸ ਪਿੰਡ ਆਸਫਵਾਲਾ ਵਿਖੇ ਹੋਣ ਵਾਲੇ ਵਿਜੇ ਦਿਵਸ ਸਮਾਗਮ ਵਿੱਚ ਫੌਜ ਵੱਲੋਂ ਡੇਰ ਡੇਵਿਲ ਪਰਫਾਰਮੈਂਸ ਵਿਸ਼ੇਸ਼ ਖਿੱਚ ਦਾ ਕਿੱਸਾ ਬਣੇਗੀ ਇਸ ਸੰਬੰਧੀ ਜਾਣਕਾਰੀ ਜਾਰੀ ਕਰਦਿਆਂ ਵਾਰ ਮੈਮੋਰੀਅਲ ਕੰਪਲੈਕਸ ਕਮੇਟੀ ਦੇ ਪ੍ਰਧਾਨ ਸੰਦੀਪ ਗਿਲਹੋਤਰਾ ਅਨੁਸਾਰ 14 ਦਸੰਬਰ ਸ਼ਾਮ ਦੋ ਵਜੇ ਵਿਕਟਰੀ ਪਰੇਡ ਸ਼ਹੀਦ ਭਗਤ ਸਿੰਘ ਮਾਰਕੀਟ ਸਾਹਮਣੇ ਦੇਸ਼ੀ ਕੰਪਲੈਕਸ ਫਾਜ਼ਿਲਕਾ ਤੋਂ ਆਰੰਭ ਹੋਵੇਗੀ । 15 ਦਸੰਬਰ ਨੂੰ ਸਵੇਰੇ 9 ਵਜੇ ਯਾਦਗਾਰ ਵਿਖੇ ਲੜਕੇ ਲੜਕੀਆਂ ਦੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਜਾਵੇਗਾ । 10 .30 ਤੇ ਵਾਰ ਮੈਮੋਰੀਅਲ ਵਿਖੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਟ ਕਰਨ ਲਈ ਜੋਤੀ ਪ੍ਰਜਵਲਿਤ ਕੀਤੀ ਜਾਵੇਗੀ । ਇਸ ਮੌਕੇ ਵਿਸੇਸ਼ ਤੌਰ ਤੇ ਮੇਜਰ ਜਨਰਲ ਐਸ ਪੀ ਐਸ ਸਿੱਧੂ 16 ਇੰਨਫੈਂਟਰੀ ਡਿਵੀਜ਼ਨ ਵਧੀਆ ਕਾਰਗੁਜ਼ਾਰੀ ਵਾਲੇ ਜਵਾਨਾਂ , ਵਿਦਿਆਰਥੀਆਂ ਨੂੰ ਸਨਮਾਨਿਤ ਕਰਨਗੇ । ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਸਰਦਾਰ ਮਨਪ੍ਰੀਤ ਸਿੰਘ , ਸ੍ਰੀ ਐਮ ਐਸ ਛੀਨਾ ਆਈ ਜੀ ਪੁਲੀਸ ਰੇਂਜ ਫ਼ਿਰੋਜ਼ਪੁਰ , ਬ੍ਰਿਗੇਡੀਅਰ ਗੌਰਵ ਸ਼ਰਮਾ ਕਮਾਂਡਰ 67 ਬ੍ਰਿਗੇਡ , ਸ੍ਰੀ ਟੀ ਆਰ ਮੀਨਾ ਡੀ ਆਈ ਜੀ ਬੀ ਐੱਸ ਐੱਫ ਅਬੋਹਰ ਤੋਂ ਇਲਾਵਾ ਹੋਰ ਵੀ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ ।