ਅਮਰਿੰਦਰ ਨੂੰ ਮਿਲੇ ਨਵਜੋਤ ਸਿੱਧੂ , ਭੇਂਟ ਕੀਤੇ ਪਾਕਿਸਤਾਨੋਂ ਲਿਆਂਦੇ ਤਿੱਤਰ
ਚੰਡੀਗੜ੍ਹ , 12 ਦਸੰਬਰ , 2018 : ਚਰਚਿਤ ਨੇਤਾ ਅਤੇ ਪੰਜਾਬ ਦੇ ਕੈਬਿਨੇਟ ਵਜ਼ੀਰ ਨਵਜੋਤ ਸਿੱਧੂ , ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ . ਸਿੱਧੂ ਨੇ ਕੈਪਟਨ ਨੂੰ ਉਹ ਤਿੱਤਰ ਵੀ ਭੇਂਟ ਕੀਤੇ ਜੋ ਉਨ੍ਹਾਂ ਪਾਕਿਸਤਾਨ ਤੋਂ ਲਿਆਂਦੇ ਸਨ . ਦਿੱਲੀ ਤੋਂ ਵਾਪਸ ਆ ਕੇ ਸਿੱਧੂ , ਸਿੱਧੇ ਹੀ ਮੁੱਖ ਮੰਤਰੀ ਦੀ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੇ ਪੁੱਜੇ .
ਕਰਤਾਰਪੁਰ ਕਾਰੀਡੋਰ ਮੁੱਦੇ ਤੇ ਦੋਵਾਂ ਨੇਤਾਵਾਂ ਦੇ ਟਕਰਾਵੇਂ ਸਟੈਂਡ ਲੈਣ ਅਤੇ ਸਿੱਧੂ ਵੱਲੋਂ ਅਮਰਿੰਦਰ ਸਿੰਘ ਦੀ ਕਪਤਾਨੀ ਬਾਰੇ ਹੈਦਰਾਬਾਦ 'ਚ ਕੀਤੀਆਂ ਟਿੱਪਣੀਆਂ ਦੇ ਵਿਵਾਦ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ .