← ਪਿਛੇ ਪਰਤੋ
ਆਕਲੈਂਡ 12 ਦਸੰਬਰ 2018 (ਹਰਜਿੰਦਰ ਸਿੰਘ ਬਸਿਆਲਾ): ਉਤਰ ਪ੍ਰਦੇਸ਼ ਦਾ ਸਪੂਤ 28 ਸਾਲਾ ਅਭਿਸ਼ੇਕ ਕੁਮਾਰ ਸ਼ਰਮਾ 10 ਨਵੰਬਰ 2014 ਤੋਂ ਸਾਈਕਲ ਉਤੇ ਵਿਸ਼ਵ ਯਾਤਰਾ 'ਤੇ ਨਿਕਲਿਆ ਹੋਇਆ ਹੈ। ਬਹੁਤ ਹੀ ਜਿਆਦਾ ਪੜ੍ਹੇ-ਲਿਖੇ (ਐਮ. ਐਸ. ਸੀ, ਐਮ. ਫਿੱਲ ਅਤੇ ਪੋਸਟ ਗ੍ਰੈਜੂਏਟ ਨੂੰ ਇਨਵਾਇਰਮੈਂਟ ਸਾਇੰਸ) ਇਸ ਨੌਜਵਾਨ ਦਾ ਮੁੱਖ ਮਕਸਦ ਵਿਸ਼ਵ ਸ਼ਾਂਤੀ ਅਤੇ ਸ਼ੁੱਧ ਵਾਤਾਵਰਣ ਦਾ ਸੁਨੇਹਾ ਦੇਣਾ ਹੈ। ਇਸ ਵੇਲੇ ਤੱਕ ਉਹ 41 ਮੁਲਕਾਂ ਦੇ ਵਿਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਅੱਜ ਨਿਊਜ਼ੀਲੈਂਡ ਪਹੁੰਚਿਆ। ਔਕਲੈਂਡ ਵਿਖੇ ਭਾਰਤੀ ਕੌਂਸਿਲ ਸ੍ਰੀ ਭਵ ਢਿੱਲੋਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਰਾਤਰੀ ਭੋਜ ਦਿੱਤਾ। ਇਸ ਮੌਕੇ ਭਾਰਤੀ ਕਮਿਊਨਿਟੀ ਸੰਨੀ ਕੌਸ਼ਿਲ, ਜੀਤ ਸੱਚਦੇਵਾ, ਤੋਂ ਹੋਰ ਵੀ ਬਹੁਤ ਸਾਰੇ ਪਤਵੰਤੇ ਹਾਜ਼ਿਰ ਹੋਏ। ਇਸ ਨੌਜਵਾਨ ਨੇ ਕੁੱਲ 90 ਦੇਸ਼ਾਂ ਦੇ ਵਿਚ ਸਾਈਕਲ ਯਾਤਰਾ ਕਰਕੇ ਇਹ ਸੁਨੇਹਾ ਪੂਰਾ ਕਰਨਾ ਹੈ ਅਤੇ ਨਵੰਬਰ 2020 ਦੇ ਵਿਚ ਵਾਪਿਸ ਭਾਰਤ ਪਰਤਣਾ ਹੈ। ਇਸ ਦੇ ਸਾਈਕਲ ਉਤੇ ਤਿਰੰਗਾ ਝੰਡਾ ਲਹਿਰਾਇਆ ਰਹਿੰਦਾ ਹੈ। ਉਨ੍ਹਾਂ ਇਸ ਮੌਕੇ ਆਪਣੇ ਉਦੇਸ਼ ਅਤੇ ਵਿਸ਼ਵ ਭਰਮਨ ਦੌਰਾਨ ਹੁੰਦੇ ਤਜ਼ਰਬੇ ਵੀ ਸਾਂਝੇ ਕੀਤੇ। ਭਾਰਤ ਦੇ ਪ੍ਰਧਾਨ ਮੰਤਰੀ ਵੀ ਇਸ ਨੌਜਵਾਨ ਨੂੰ ਸ਼ਾਬਾਸ਼ ਦੇ ਚੁੱਕੇ ਹਨ ਅਤੇ ਦਰਜਨ ਰਾਜਾਂ ਦੇ ਮੁੱਖ ਮੰਤਰੀ ਵੀ ਸ਼ੁੱਭ ਕਾਮਨਾਵਾਂ ਦੇ ਚੁੱਕੇ ਹਨ। ਸ੍ਰੀ ਭਵਦੀਪ ਢਿੱਲੋਂ ਨੇ ਇਸ ਨੌਜਵਾਨ ਨੂੰ ਨਿਊਜ਼ੀਲੈਂਡ ਸਬੰਧੀ ਜਾਣਕਾਰੀ ਦਿੰਦੀ ਇਕ ਕਿਤਾਬ ਵੀ ਭੇਟ ਕੀਤੀ।
Total Responses : 264