ਕਥੂਨੰਗਲ 12 ਦਸੰਬਰ 2018: ਸਿੱਖ ਕੌਮ ਦੀ ਸਿਰਮੌਰ ਨੁਮਾਇੰਦਾ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ ਨੂੰ ਰਾਜ ਦੇ ਸਾਰੇ ਹਲਕਿਆਂ ਦੇ ਇਤਿਹਾਸਕ ਗੁਰਧਾਮਾਂ ਅੰਦਰ ਧਾਰਮਿਕ ਸਮਾਗਮ ਕਰਵਾ ਕੇ ਆਪਣਾ 98 ਵਾਂ ਸਥਾਪਨਾ ਦਿਵਸ ਮਨਾਉਣ ਸੰਬੰਧੀ ਬੀਤੇ ਦਿਨੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੋਰ ਕਮੇਟੀ ਵਲੋਂ ਲਏ ਗਏ ਫੈਸਲੇ ਅਨੁਸਾਰ ਅਜ ਹਲਕਾ ਮਜੀਠਾ ਦੇ ਇਤਿਹਾਸਕ ਗੁਰਦਵਾਰਾ, ਗੁ: ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕਥੂਨੰਗਲ ਵਿਖੇ ਅਕਾਲੀ ਦਲ ਦੇ ਆਗੂਆਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ। ਪ੍ਰੋ: ਸਰਚਾਂਦ ਸਿੰਘ ਨੇ ਦਸਿਆ ਕਿ 14 ਨੂੰ ਅਰਦਾਸ ਉਪਰੰਤ ਵਿਸ਼ਾਲ ਧਾਰਮਿਕ ਸਮਾਗਮ ਕਰਾਇਆ ਜਾਵੇਗਾ, ਜਿਸ ਵਿਚ ਪੰਥਕ ਵਿਚਾਰਾਂ ਕੀਤੀਆਂ ਜਾਣ ਗੀਆਂ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਅਤੇ ਹਲਕਾ ਮਜੀਠਾ ਦੇ ਵਿਧਾਇਕ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਅਤੇ ਪੰਥ ਦੀ ਚੜਦੀਕਲਾ ਲਈ ਕੁਰਬਾਨੀਆਂ ਕਰਨ ਵਾਲੇ ਟਕਸਾਲੀ ਅਤੇ ਸਰਗਰਮ ਅਕਾਲੀ ਵਰਕਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮਾਗਮ ਸੰਬੰਧੀ ਸੰਗਤ ਅਤੇ ਹਲਕੇ ਦੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਮੌਜੂਦ ਅਕਾਲੀ ਆਗੂ ਮੈਬਰ ਸ੍ਰੋਮਣੀ ਕਮੇਟੀ ਸੰਤੋਖ ਸਿੰਘ ਸਮਰਾ, ਬਾਪੂ ਰਘਬੀਰ ਸਿੰਘ ਭੰਗਵਾਂ, ਰਣਜੀਤ ਸਿੰਘ ਵਰਿਆਮ ਨੰਗਲ ਸਾਬਕਾ ਵਿਧਾਇਕ, ਭਗਵੰਤ ਸਿੰਘ ਸਿਆਲਕਾ ਮੈਬਰ ਸ੍ਰੋਮਣੀ ਕਮੇਟੀ, ਸੁਖਵਿੰਦਰ ਸਿੰਘ ਗੋਲਡੀ ਮਤੇਵਾਲ ਸਰਕਲ ਪ੍ਰਧਾਨ, ਗੁਰਵੇਲ ਸਿੰਘ ਅਲਕੜੇ ਚੇਅਰਮੈਨ, ਬਲਬੀਰ ਸਿੰਘ ਚੰਦੀ ਨੇ ਕਾਂਗਰਸ ਦੇ ਇਸ਼ਾਰੇ 'ਤੇ ਕੁਝ ਲੋਕਾਂ ਵਲੋਂ ਅਕਾਲੀ ਦਲ ਨੂੰ ਕਮਜੋਰ ਕਰਨ ਦੇ ਮਕਸਦ ਨਾਲ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਉਹਨਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ। ਅਕਾਲੀ ਆਗੂਆਂ ਨੇ ਕਰਤਾਰਪੁਰ ਲਾਂਘੇ ਪ੍ਰਤੀ ਅੜਿਕੇ ਢਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲਿਆ ਅਤੇ ਉਸ ਨੂੰ ਬਤੌਰ ਮੁਖ ਮੰਤਰੀ ਸਿੱਖ ਸੰਗਤ ਦੀਆਂ ਭਾਵਨਾਵਾਂ ਨੁੰ ਸਮਝਣ ਦੀ ਕੋਸ਼ਿਸ਼ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਰਾਜ ਦੇ ਲੋਕਾਂ ਨੂੰ ਰਾਹਤ ਦੇਣ ਅਤੇ ਚੋਣ ਵਾਅਦਿਆਂ ਨੂੰ ਲਾਗੂ ਕਰਨ 'ਚ ਬੁਰੀ ਤਰਾਂ ਫੇਲ ਹੋ ਚੁਕੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਅਤੇ ਪੰਥ ਦੇ ਹਕਾਂ ਹਿਤਾਂ ਲਈ ਸੰਘਰਸ਼ ਕਰਦਾ ਆਇਆ ਹੈ ਅਤੇ ਸਦਾ ਸੰਘਰਸ਼ੀਲ ਰਹੇਗਾ। ਉਹਨਾਂ ਸਥਾਪਨਾ ਦਿਵਸ ਸਮਾਗਮ 'ਚ ਹੁੰਮ ਹੁੰਮਾ ਕੇ ਪਹੁੰਚਣ ਦੀ ਸੰਗਤ ਨੂੰ ਪੁਰਜੋਰ ਅਪੀਲ ਕੀਤੀ ਹੈ। ਇਸ ਮੌਕੇ ਮੇਜਰ ਸ਼ਿਵੀ, ਸੁਲਖਨ ਸਿੰਘ ਭੰਗਾਲੀ, ਗੁਰਪਾਲ ਸਿੰਘ ਭੋਆ, ਗਗਨਦੀਪ ਸਿੰਘਕਭਗਨਾ, ਰਾਕੇਸ਼ ਪ੍ਰਾਸ਼ਰ, ਬਲਰਾਜ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਜਸਪਾਲ ਸਿੰਘ ਭੋਆ, ਜਸਬੀਰ ਸਿੰਘ ਹਦਾਇਤ ਪੁਰਾ, ਸ਼ਰਨਬੀਰ ਸਿੰਘ, ਤਰੁਨ ਅਬਰੋਲ, ਸੋਨੂੰ ਸੋਹਲ, ਪ੍ਰੋ: ਪ੍ਰਮਬੀਰ ਸਿੰਘ ਮਤੇਵਾਲ ਅਤੇ ਮਲੀ ਮੈਨੇਜਰ ਆਦਿ ਮੌਜੂਦ ਸਨ।