ਬਟਾਲਾ 12 ਦਸੰਬਰ 2018: (ਨ ਸ ਬਰਨਾਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਬਟਾਲੀਅਨ ਕਪੂਰਥਲਾ ਦੇ ਡੀ.ਆਈ.ਜੀ. ਦਰਸ਼ਨ ਲਾਲ ਗੋਲਾ ਨੇ 300 ਤੋਂ ਵੱਧ ਨਕਸਲੀਆਂ ਨਾਲ ਲੋਹਾ ਲੈਂਦੇ ਹੋਏ ਦਲੇਰਾਨਾ ਢੰਗ ਨਾਲ ਪ੍ਰਾਪਤ ਕੀਤੀ ਗਈ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਪ੍ਰਿੰਸੀਪਲ ਸਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਸ਼ਰਧਾਂਜਲੀ ਸਮਾਰੋਹ ਵਿਚ ਸ਼ਹੀਦ ਇੰਸਪੈਕਟਰ ਸ੍ਰ.ਰਘਬੀਰ ਸਿੰਘ ਸਠਿਆਲਾ ਦੀ ਨਾਮਕਰਨ ਪੱਟੀ ਸਕੂਲ ਦੇ ਮੁੱਖ ਪ੍ਰਵੇਸ਼ ਵਿਚ ਲਗਾਉਣ ਦੀ ਰਸਮ ਅਦਾ ਕੀਤੀ।ਡੀ.ਆਈ.ਜੀ. ਦਰਸ਼ਨ ਲਾਲ ਗੋਲਾ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਇੰਸਪੈਕਟਰ ਸ੍ਰ.ਰਘਬੀਰ ਸਿੰਘ ਸਠਿਆਲਾ ਨੇ ਜਿਸ ਢੰਗ ਨਾਲ ਇਸ ਪਿੰਡ ਵਿਚੋਂ ਇਕ ਕੌਮੀ ਖਿਡਾਰੀ ਤੋਂ ਇੰਸਪੈਕਟਰ ਦੇ ਅਹੁਦੇ ਤਕ ਤਾਇਨਾਤ ਹੋ ਕੇ ਆਧੁਨਿਕ ਹਥਿਆਬੰਦ 300 ਦੇ ਕਰੀਬ ਨਕਸਲੀਆਂ ਨੂੰ ਬਤੌਰ ਕੰਪਨੀ ਕਮਾਂਡਰ ਮਾਤ ਪਾਉਂਦੇ ਹੋਏ ਦਲੇਰਾਨਾ ਢੰਗ ਨਾਲ ਸ਼ਹਾਦਤ ਦਿੱਤੀ ਹੈ,ਉਹ ਸਮੂਹ ਭਾਰਤੀਆਂ ਲਈ ਗੌਰਵਮਈ ਅਤੇ ਅਭੁੱਲ ਹੈ।ਸਕੂਲ ਪ੍ਰਿੰਸੀਪਲ ਸ੍ਰ.ਸਰਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਦੇਸ ਦਾ ਇਹ ਕੌਮੀ ਸ਼ਹੀਦ ਉਹਨਾਂ ਦੇ ਸਕੂਲ ਵਿਚੋਂ ਦਸਵੀਂ ਜਮਾਤ ਤਕ ਦੀ ਪੜਾ•ਈ ਕਰਕੇ ਗਿਆ ਹੈ,ਇਸੇ ਕਾਰਨ ਉਹ ਇਸ ਸਕੂਲ ਅਤੇ ਇਲਾਕੇ ਲਈ ਇਕ ਨਾਮਵਰ ਖਿਡਾਰੀ ਅਤੇ ਦੇਸ਼ ਭਗਤ ਵਜੋਂ ਪ੍ਰੇਰਨਾ ਸਰੋਤ ਹਨ।ਸਟੇਟ ਐਵਾਰਡੀ ਅਧਿਆਪਕਾ ਗੁਰਨਾਮ ਕੌਰ ਦੁਆਰਾ ਸਕੂਲ ਪ੍ਰਿੰਸੀਪਲ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਲਾਘਾਯੋਗ ਯਤਨਾਂ ਤੋਂ ਪ੍ਰਭਾਵਿਤ ਹੁੰਦਿਆਂ ਸ਼ਹੀਦ ਦੀ ਪਤਨੀ ਸ੍ਰੀਮਤੀ ਬਲਜੀਤ ਕੌਰ ਸਠਿਆਲਾ ਨੇ ਦੇਸ਼ ਭਗਤੀ ਦੇ ਗੀਤ ਗਾਉਣ ਵਾਲੇ ਸਕੂਲ ਦੇ ਵਿਦਿਆਰਥੀ ਨੂੰ ਨਕਦ ਇਨਾਮ ਦੇਣ ਦੇ ਨਾਲ ਨਾਲ ਸਕੂਲ ਦੇ ਵਿਕਾਸ ਲਈ ਮੌਕੇ ਤੇ ਹੀ ਦਸ ਹਜ਼ਾਰ ਰੁਪਏ ਦਾ ਚੈੱਕ ਸਕੂਲ ਪ੍ਰਿੰਸੀਪਲ ਸਰਦੀਪ ਸਿੰਘ ਨੂੰ ਭੇਂਟ ਕੀਤਾ।ਸ਼ਹੀਦ ਦੀ ਪਤਨੀ ਅਤੇ ਸ਼ਹੀਦ ਦੇ ਪੁੱਤਰ ਇੰਜੀਨੀਅਰ ਅੰਮ੍ਰਿਤਬੀਰ ਸਿੰਘ ਸਠਿਆਲਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਖੇਡਾਂ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਜੇਕਰ ਪੰਜਾਬ ਸਰਕਾਰ ਪਾਸੋਂ ਇਸ ਸਕੂਲ ਦਾ ਨਾਂ ਇਸ ਸਕੂਲ ਵਿਚੋਂ ਪੜ• ਕੇ ਕੌਮੀ ਪੱਧਰ ਤੇ ਨਾਂ ਰੌਸ਼ਨ ਕਰਨ ਵਾਲੇ ਉਹਨਾਂ ਦੇ ਪਤੀ/ਪਿਤਾ “ਸ਼ਹੀਦ ਇੰਸਪੈਕਟਰ ਸ੍ਰ.ਰਘਬੀਰ ਸਿੰਘ ਸਠਿਆਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ“ ਰੱਖਿਆ ਜਾਂਦਾ ਹੈ ਤਾਂ ਉਹ ਕੰਪਿਊਟਰ,ਪ੍ਰੋਜੈਕਟਰ,ਡਿਸਪਲੇਅ ਸਕਰੀਨ,ਮਲਟੀਮੀਡੀਆ ਨਾਲ ਲੈਸ ਦੋ ਸਮਾਰਟ ਕਮਰੇ ਆਪਣੀ ਨਿੱਜੀ ਖਰਚੇ ਤੇ ਤਿਆਰ ਕਰਵਾ ਕੇ ਦੇਣਗੇ।ਇਸ ਮੌਕੇ ਸ਼ਹੀਦ ਇੰਸਪੈਕਟਰ ਸ੍ਰ.ਰਘਬੀਰ ਸਿੰਘ ਸਠਿਆਲਾ ਦੀ ਕੁਰਬਾਨੀ ਨੂੰ ਸਲਾਮ ਕਰਦਾ ਨਛੱਤਰ ਸਿੰਘ ਬੱਲ ਵੱਲੋਂ ਲਿਖਿਆ,ਮਿਉਜ਼ਿਕ ਡਾਇਰੈਕਟਰ ਹੈਰੀ ਬੀ. ਵੱਲੋਂ ਤਿਆਰ ਕੀਤਾ ਅਤੇ ਨਿਰਮਲ ਗਿਲ ਵੱਲੋਂ ਗਾਇਆ ਗੀਤ “ਕੁਰਬਾਨੀ“ ਵੀ ਡੀ.ਆਈ.ਜੀ. ਦਰਸ਼ਨ ਲਾਲ ਗੋਲਾ, ਸਕੂਲ ਪ੍ਰਿੰਸੀਪਲ ਸਰਦੀਪ ਸਿੰਘ ,ਸ਼ਹੀਦ ਦੀ ਪਤਨੀ ਸ੍ਰੀਮਤੀ ਬਲਜੀਤ ਕੌਰ ਅਤੇ ਸ਼ਹੀਦ ਦੇ ਬੇਟੇ ਇੰਜੀਨੀਅਰ ਅੰਮ੍ਰਿਤਬੀਰ ਸਿੰਘ ਸਠਿਆਲਾ ਵੱਲੋਂ ਰਿਲੀਜ਼ ਕੀਤਾ ਗਿਆ।ਸਮਾਰੋਹ ਵਿਚ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਹਰਮਿੰਦਰ ਸਿੰਘ ਅਤੇ ਸਟੇਟ ਐਵਾਰਡੀ ਗੁਰਨਾਮ ਕੌਰ ਨੇ ਨਿਭਾਈ।ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਸਿੰਘ ਜ਼ਿਲਾ• ਪ੍ਰੀਸ਼ਦ ਮੈਂਬਰ,ਸਰਪੰਚ ਦਲਵਿੰਦਰ ਸਿੰਘ, ਸਟੇਟ ਅਤੇ ਨੈਸ਼ਨਲ ਐਵਾਰਡੀ ਡਾ.ਪਰਮਜੀਤ ਸਿੰਘ ਕਲਸੀ,ਬਾਬਾ ਬੂਟਾ ਸਿੰਘ, ਗੁਰਜਿੰਦਰ ਸਿੰਘ ਪ੍ਰਧਾਨ ਸੱਚੀਆਂ ਮਾਈਆਂ, ਜਸਬਾਲਾ ਲੈਕਚਰਾਰ ,ਲੈਕਚਰਾਰ ਸਿਮਰਜੀਤ ਕੌਰ,ਪ੍ਰਧਾਨ ਗੁਰਦੀਪ ਸਿੰਘ,ਪ੍ਰਧਾਨ ਸਿਮਰਤ ਸਿੰਘ ,ਨਛੱਤਰ ਸਿੰਘ ਬੱਲ,ਨਿਰਮਲ ਗਿੱਲ,ਕੁਲਦੀਪ ਸਿੰਘ ਸਠਿਆਲਾ,ਹਰਜਿੰਦਰ ਸਿੰਘ ਸਠਿਆਲਾ,ਸਟੇਟ ਐਵਾਰਡੀ ਗੁਰਨਾਮ ਕੌਰ ਸਠਿਆਲਾ,ਇੰਸਪੈਕਟਰ ਮਨਜੀਤ ਸਿੰਘ,ਸਰਵਣ ਸਿੰਘ ਕਲਸੀ,ਪ੍ਰਧਾਨ ਦਿਆਲ ਸਿੰਘ ਕਲਸੀ,ਮਾਸਟਰ ਤਰਸੇਮ ਸਿੰਘ ਮੇਤਲਾ,ਰਣਜੀਤ ਸਿੰਘ ਸੱਗੂ,ਲੈਕ.ਹਰਵਿੰਦਰ ਸਿੰਘ ,ਨਰਿੰਦਰ ਕੁਮਾਰ ਧੀਰ,ਸੁਰਿੰਦਰ ਕੌਰ,ਅਵਤਾਰ ਕੌਰ,ਦਲਬੀਰ ਸਿੰਘ,ਦਲਜੀਤ ਸਿੰਘ,ਰਜਿੰਦਰ ਸਿੰਘ ਲੈਕਚਰਾਰ,ਸੁਖਮਿੰਦਰ ਸਿੰਘ ਲੈਕਚਰਾਰ ਆਦਿ ਹਾਜ਼ਰ ਸਨ।