ਚੰਡੀਗੜ੍ਹ 12 ਦਸੰਬਰ 2018 : ਪ੍ਰਦੇਸ਼ ਦੇ ਕਾਂਗਰਸ ਕਮੇਟੀ ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਸੋਨੀਆ ਗਾਂਧੀ ਦੇ ਜਨਮਦਿਨ ਮੌਕੇ 71 ਕਿਲੋ ਦਾ ਕੇਕ ਕੱਟ ਕੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਬਕਾ ਪ੍ਰੈਜੀਡੈਂਟ ਨੂੰ ਵਧਾਈ ਦਿੱਤੀ। ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚ ਕਾਂਗਰਸੀ ਵਰਕਰਾਂ ਦੇ ਨਾਲ ਉਨ੍ਹਾਂ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਕੇਕ ਕੱਟਿਆ ਅਤੇ ਆਪਣੀ ਆਦਰਸ਼ ਨੇਤਾ ਨੂੰ ਸਨਮਾਨਤ ਕੀਤਾ। ਜਨਮਦਿਨ ਦਾ ਸਭ ਤੋਂ ਵੱਡਾ ਕੇਕ ਕੱਟ ਕੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਬਕਾ ਪ੍ਰੈਜੀਡੈਂਟ ਸੋਨੀਆ ਗਾਂਧੀ ਨੂੰ ਸਨਮਾਨਤ ਕੀਤਾ।
ਜਿਕਰਯੋਗ ਹੈ ਕਿ ਸ਼ਨੀਵਾਰ ਮਤਲਬ 9 ਦਸੰਬਰ ਨੂੰ ਦੇਸ਼ ਦੇ ਸਭ ਤੋਂ ਵੱਡੇ ਰਾਜਨੀਤਕਾਂ 'ਚੋਂ ਇੱਕ ਸੋਨੀਆ ਗਾਂਧੀ ਦਾ ਜਨਮਦਿਨ ਸੀ। ਇਸ ਮੌਕੇ 'ਤੇ ਪੂਰੇ ਦੇਸ਼ 'ਚ ਕਾਂਗਰਸੀ ਵਰਕਰਾਂ ਅਤੇ ਉਨ੍ਹਾਂ ਦੇ ਚਹੇਤਿਆਂ ਨੇ ਸੋਨੀਆ ਗਾਂਧੀ ਦਾ ਜਨਮਦਿਨ ਮਨਾਇਆ। ਅਨੁਮਿਤ ਹੀਰਾ ਸੋਢੀ ਨੇ ਵੀ ਵਰਕਰਾਂ ਦੇ ਨਾਲ 71 ਕਿਲੋ ਦਾ ਕੇਕ ਕੱਟਿਆ।
ਜਨਮਦਿਨ ਨੂੰ ਹੋਰ ਵੀ ਖਾਸ ਬਣਾਉਣ ਦੇ ਲਈ ਇਸ ਪ੍ਰੋਗਰਾਮ 'ਚ 'ਚੰਡੀਗੜ੍ਹ ਬਲਾਇੰਡ ਹੋਮ' ਦੇ ਬੱਚਿਆਂ ਨੂੰ ਕੇਕ ਦੇ ਨਾਲ ਮਠਿਆਈ ਵੰਡੀ ਗਈ। ਇਸ ਨਾਲ ਬੱਚਿਆਂ ਦੇ ਚਿਹਰੇ 'ਤੇ ਖੁਸ਼ੀ ਤੇ ਉੁਤਸਾਹ ਦੇਖਦੇ ਹੀ ਬਣਦਾ ਸੀ।
ਸੋਨੀਆ ਗਾਂਧੀ ਦੇ ਜਨਮਦਿਨ ਸਮਾਗਮ ਦੇ ਕਾਰਨ, ਪੀਪੀਸੀਸੀ ਦੇ ਮੈਂਬਰ ਅਨੁਮਿਤ ਹੀਰਾ ਸੋਢੀ ਨੇ ਕਿਹਾ, 'ਸੋਨੀਆ ਜੀ ਦੇ ਪ੍ਰਸ਼ੰਸਕ ਅਤੇ ਅਨੁਯਾਯੀ ਹੋਣ ਦੇ ਨਾਤੇ ਉਨ੍ਹਾਂ ਦੇ ਸਨਮਾਨ 'ਚ ਕੇਕ ਕੱਟਣਾ ਮੇਰੇ ਲਈ ਹਮੇਸ਼ਾ ਮਾਣ ਵਾਲਾ ਅਤੇ ਯਾਦਗਾਰ ਪਲ ਰਹੇਗਾ। ਮੈਂ ਆਪਣੇ ਦੇਸ਼ ਦੇ ਵਿਕਾਸ ਦੇ ਲਈ ਉਨ੍ਹਾਂ ਦੇ ਕਦਮਾਂ 'ਤੇ ਚੱਲ ਦੇ ਲਈ ਕੋਸ਼ਿਸ਼ ਕਰਦਾ ਰਿਹਾ ਅਤੇ ਦਿਨੋਂ ਦਿਨ ਸਫਲਤਾ ਵੀ ਮਿਲੀ। ਉਨ੍ਹਾਂ ਦੀ ਤਰ੍ਹਾਂ ਮੈਂ ਦੇਸ਼ ਪ੍ਰਦੇਸ਼ ਦੇ ਬਾਕੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਉਹ ਸਾਰੇ ਭਵਿੱਖ ਦੇ ਨੇਤਾ ਹੋਣ ਦੇ ਨਾਲ ਨਾਲ ਆਉਣ ਵਾਲੇ ਸਮੇਂ 'ਚ ਸਾਡੇ ਕੀਮਤੀ ਸਹਿਯੋਗੀ ਵੀ ਹਨ।
ਨੌਜਵਾਨਾਂ ਦੇ ਲਈ ਇੱਕ ਪ੍ਰੇਰਣਾ ਹੋਣ ਦੇ ਨਾਤੇ ਅਨੁਮਿਤ ਸਿੰਘ ਸੋਢੀ ਸਮੇਂ ਸਮੇਂ 'ਤੇ ਕਈ ਪ੍ਰੇਰਕ ਗਤੀਵਿਧੀਆਂ ਆਯੋਜਿਤ ਕਰਦੇ ਰਹਿੰਦੇ ਹਨ। ਇੱਕ ਉਤਸਾਹੀ ਵਿਅਕਤੀ ਹੋਣ ਦੇ ਨਾਲ ਨਾਲ ਨੌਜਵਾਨਾਂ ਨੂੰ ਅੱਗੇ ਆ ਕੇ ਅਗਵਾਈ ਕਰਨ ਦੇ ਲਈ ਪ੍ਰੋਤਸਾਹਿਤ ਕਰਨਾ ਉਨ੍ਹਾਂ ਦੇ ਮੁੱਖ ਟੀਚਿਆਂ 'ਚੋਂ ਇੱਕ ਹੈ। ਉਹ ਦ੍ਰਿੜਤਾ ਨਾਲ ਮੰਨਦੇ ਹਨ 'ਅਸੀਂ ਹਮੇਸ਼ਾ ਆਪਣੇ ਨੌਜਵਾਨਾਂ ਦੇ ਲਈ ਬਿਹਤਰ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦੇ, ਪਰ ਅਸੀਂ ਭਵਿੱਖ ਦੇ ਲਈ ਬਿਹਤਰ ਨੌਜਵਾਨਾਂ ਦਾ ਨਿਰਮਾਣ ਜ਼ਰੂਰ ਕਰ ਸਕਦੇ ਹਾਂ।'