228 ਅਧਿਕਾਰੀ ਰਿਟਰਨਿੰਗ ਅਫ਼ਸਰ ਲਗਾਏ
ਗ੍ਰਾਮ ਪੰਚਾਇਤ ਚੋਣਾਂ 'ਚ ਵੋਟਰ ਉਤਸ਼ਾਹ ਨਾਲ ਹਿੱਸਾ ਲੈਣ-ਪੂਨਮਦੀਪ ਕੌਰ
ਪਟਿਆਲਾ, 14 ਦਸੰਬਰ 2018: ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਜਿਸ ਮੁਤਾਬਕ ਮਿਤੀ 15.12.2018 ਤੋਂ 19.12.2018 ਤੱਕ ਨਾਮਜਦਗੀਆਂ ਪ੍ਰਾਪਤ ਕੀਤੀਆਂ ਜਾਣਗੀਆਂ, ਜਦਕਿ 16 ਦਸੰਬਰ ਦੀ ਛੁੱਟੀ ਰਹੇਗੀ ਅਤੇ ਮਿਤੀ 20.12.2018 ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ, ਮਿਤੀ 21.12.2018 ਨੂੰ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਮਿਤੀ 30.12.2018 ਨੂੰ ਸਵੇਰੇ 08:00 ਵਜੇ ਤੋਂ 04:00 ਵਜੇ ਤੱਕ ਵੋਟਾਂ ਪੈਣਗੀਆਂ। ਇਸ ਗੱਲ ਦੀ ਜਾਣਕਾਰੀ ਜਿਲ੍ਹੇ ਦੀ ਵਧੀਕ ਡਿਪਟੀ ਕਮਿਸ਼ਨਰ -ਕਮ- ਵਧੀਕ ਜਿਲ੍ਹਾ ਚੋਣਕਾਰ ਅਫਸਰ, ਪਟਿਆਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦਿੰਦੇ ਹੋਏ ਦੱਸਿਆ ਕਿ ਇਸ ਮੰਤਵ ਲਈ 1038 ਪਿੰਡਾਂ ਦੇ 114 ਕਲਸਟਰ ਬਣਾਕੇ 1385 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਤੇ 8 ਲੱਖ 78 ਹਜ਼ਾਰ 933 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਖੁਲਾਸਾ ਕੀਤਾ ਕਿ ਜਿਲ੍ਹੇ ਦੇ 9 ਬਲਾਕਾਂ ਵਿੱਚ ਬਣਾਏ ਗਏ 114 ਕਲਸਟਰਾਂ ਵਿੱਚ 228 ਅਧਿਕਾਰੀਆਂ ਨੂੰ ਰਿਟਰਨਿੰਗ ਅਫਸਰ/ਸਹਾਇਕ ਰਿਟਰਨਿੰਗ ਅਫਸਰ ਲਗਾਇਆ ਗਿਆ ਹੈ ਅਤੇ ਵੋਟਾਂ ਦੀ ਪ੍ਰਕਿਰਿਆ ਦੀ ਨਿਗਰਾਨੀ ਉਪ ਮੰਡਲ ਪੱਧਰ ਤੇ ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਕੀਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) -ਕਮ- ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਨੇ ਸਪਸ਼ਟ ਕੀਤਾ ਕਿ ਰਿਟਰਨਿੰਗ ਅਫਸਰਾਂ ਦੇ ਬੈਠਣ ਦੇ ਸਥਾਨ ਨੀਯਤ ਕਰ ਦਿੱਤੇ ਗਏ ਹਨ। ਸਮਾਣਾ ਬਲਾਕ ਦੇ ਕਲਸਟਰ ਨੰ. 1, 2, ਅਤੇ 3 ਦੇ ਰਿਟਰਨਿੰਗ ਅਫਸਰ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਸਮਾਣਾ, ਕਲਸਟਰ ਨੰ. 4 ਦੇ ਰਿਟਰਨਿੰਗ ਅਫਸਰ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ), ਸਮਾਣਾ, ਕਲਸਟਰ ਨੰ. 5, 6, 7 ਅਤੇ 8 ਦੇ ਰਿਟਰਨਿੰਗ ਅਫਸਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ), ਸਮਾਣਾ ਅਤੇ ਕਲਸਟਰ ਨੰ. 9, 10, 11 ਅਤੇ 12 ਦੇ ਰਿਟਰਨਿੰਗ ਅਫਸਰ ਪਬਲਿਕ ਕਾਲਜ, ਸਮਾਣਾ ਵਿਖੇ ਬੈਠ ਕੇ ਨਾਮਜਦਗੀਆਂ ਦਾ ਕੰਮ ਕਰਨਗੇ। ਬਲਾਕ ਪਾਤੜਾਂ ਵਿੱਚ ਕਲਸਟਰ ਨੰ. 1 ਤੋਂ 11 ਦੇ ਸਾਰੇ ਰਿਟਰਨਿੰਗ ਅਫਸਰਾ ਵਲੋਂ ਗੌਰਮੈਂਟ ਸੀਨੀਅਰ ਸਕੈਂਡਰੀ ਸਕੂਲ ਪਾਤੜਾਂ ਵਿਖੇ ਨਾਮਜਦਗੀਆਂ ਲਈਆਂ ਜਾਣਗੀਆਂ। ਬਲਾਕ ਨਾਭਾ ਵਿੱਚ ਕਲਸਟਰ ਨੰ. 1, 2, 5 ਅਤੇ 15 ਦੀਆਂ ਨਾਮਜਦਗੀਆਂ ਦਫਤਰ ਕਾਪਰੇਟਿਵ ਸੁਸਾਇਟੀ, ਨਵੀਂ ਅਨਾਜ ਮੰਡੀ, ਨਾਭਾ। ਕਲਸਟਰ ਨੰ. 19 ਅਤੇ 20 ਦੀਆਂ ਨਾਮਜਦਗੀਆਂ ਦਫਤਰ ਮਾਰਕੀਟ ਕਮੇਟੀ, ਨਾਭਾ। ਕਲਸਟਰ ਨੰ. 4, 9, 10, 11, 12, 17 ਅਤੇ 18 ਦੀਆਂ ਨਾਮਜਦਗੀਆਂ ਰੈਸਟ ਹਾਊਸ, ਮਾਰਕੀਟ ਕਮੇਟੀ, ਨਾਭਾ। ਕਲਸਟਰ ਨੰ. 3 ਅਤੇ 7 ਦੀਆਂ ਨਾਮਜਦਗੀਆਂ ਪੀ.ਡਬਲੀਊ.ਡੀ ਰੈਸਟ ਹਾਊਸ, ਨਾਭਾ। ਕਲਸਟਰ ਨੰ. 13 ਅਤੇ 14 ਦੀਆਂ ਨਾਮਜਦਗੀਆਂ ਦਫਤਰ ਖੇਤੀਬਾੜੀ ਅਫਸਰ, ਜੀ.ਟੀ.ਸੀ. ਨਾਭਾ। ਕਲਸਟਰ ਨੰ. 6 ਅਤੇ 16 ਦੀਆਂ ਨਾਮਜਦਗੀਆਂ ਦਫਤਰ ਨਗਰ ਸੁਧਾਰ ਟਰਸਟ, ਪਟਿਆਲਾ ਗੇਟ, ਨਾਭਾ ਅਤੇ ਕਲਸਟਰ ਨੰ. 8 ਦੀਆਂ ਨਾਮਜਦਗੀਆਂ ਦਫਤਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਦੁਲਦੀ ਗੇਟ, ਨਾਭਾ ਵਿਖੇ ਲਈਆਂ ਜਾਣਗੀਆਂ।
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਪਟਿਆਲਾ ਬਲਾਕ ਦੇ ਕੁੱਲ 13 ਕਲਸਟਰਾਂ ਦੀਆਂ ਨਾਮਜਦਗੀਆਂ ਬੀ.ਡੀ.ਪੀ.ਓ. ਦਫਤਰ ਨਾਭਾ ਰੋਡ, ਪਟਿਆਲਾ ਅਤੇ ਸਨੌਰ ਬਲਾਕ ਦੇ ਕੁੱਲ 11 ਕਲਸਟਰਾਂ ਦੀਆਂ ਨਾਮਜਦਗੀਆਂ ਬੀ.ਡੀ.ਪੀ.ਓ. ਦਫਤਰ ਸਨੌਰ ਅਤੇ ਭੁਨਰਹੇੜੀ ਬਲਾਕ ਦੇ 1 ਤੋਂ 4 ਕਲਸਟਰਾਂ ਦੀਆਂ ਨਾਮਜਦਗੀਆਂ ਲਾਇਬ੍ਰੇਰੀ ਹਾਲ ਪੰਚਾਇਤ ਬਿਲਡਿੰਗ ਭੁਨਰਹੇੜੀ, ਕਲਸਟਰ ਨੰ. 5 ਦੀਆਂ ਨਾਮਜਦਗੀਆਂ ਚੇਅਰਮੈਂਨ ਬਲਾਕ ਸੰਮਤੀ, ਭੁਨਰਹੇੜੀ ਅਤੇ ਕਲਸਟਰ ਨੰ. 6 ਤੋਂ 16 ਦੀਆਂ ਨਾਮਜਦਗੀਆਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਭੁਨਰਹੇੜੀ ਵਿਖੇ ਲਈਆਂ ਜਾਣਗੀਆਂ। ਇਸ ਤਰ੍ਹਾਂ ਹੀ ਰਾਜਪੁਰਾ ਦੀਆਂ ਨਾਮਜਦਗੀਆਂ ਐਸ.ਡੀ.ਐਮ ਦਫ਼ਤਰ ਰਾਜਪੁਰਾ, ਸ਼ੰਭੂ ਕਲਾਂ ਦੀਆਂ ਨਾਮਜਦਗੀਆਂ ਪੰਜਾਬ ਇੰਸਟੀਟੂਟ ਆਫ ਟੈਕਨਾਲੋਜੀ, ਰਾਜਪੁਰਾ। ਜਦੋ ਕਿ ਘਨੌਰ ਬਲਾਕ ਦੀਆਂ ਨਾਮਜਦਗੀਆਂ ਯੂਨੀਵਰਸਿਟੀ ਕਾਲਜ, ਘਨੌਰ ਵਿਖੇ ਲਈਆਂ ਜਾਣਗੀਆਂ। ਏ.ਡੀ.ਸੀ.(ਡੀ) ਨੇ ਸੰਭਾਵਤ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨੀਯਤ ਮਿਤੀ ਨੂੰ ਉਕਤ ਸਥਾਨਾਂ ਤੇ ਜਾਕੇ ਆਪਣੇ ਆਪਣੇ ਕਲਸਟਰ ਦੇ ਰਿਟਰਨਿੰਗ ਅਫਸਰਾਂ ਨੂੰ ਆਪਣੇ ਨਾਮਜਦਗੀ ਪੱਤਰ ਦੇ ਸਕਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਰੀ ਜਾਣਕਾਰੀ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੇ ਦਫਤਰਾਂ ਵਿੱਚ ਵੀ ਉਪਲਭਦ ਹੈ ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਕਲੈਰੀਫਿਕੇਸ਼ਨ ਲਈ ਉਹਨਾਂ ਦੇ ਦਫਤਰਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਗ੍ਰਾਂਮ ਪੰਚਾਇਤ ਚੋਣਾਂ ਨਾਲ ਸਬੰਧਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ।
ਸ੍ਰੀਮਤੀ ਪੂਨਮਦੀਪ ਕੌਰ ਨੇ ਇਸ ਮੌਕੇ ਜ਼ਿਲ੍ਹੇ ਦੀਆਂ ਗ੍ਰਾਮ ਪੰਚਾਇਤ ਚੋਣਾਂ ਲਈ ਗ੍ਰਾਮ ਸਭਾਵਾਂ ਦੇ ਵੋਟਰਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਚੋਣਾਂ ਨਿਰਪੱਖ ਤੇ ਨਿਰਵਿਘਨਾ ਸਹਿਤ ਕਰਵਾਈਆਂ ਜਾਣਗੀਆਂ।