ਨਵੀਂ ਦਿੱਲੀ, 15 ਦਸੰਬਰ 2018 - ਇਸ ਸਾਲ 2018 ਦੇ ਅੰਤ 'ਚ ਕਈ ਨਾਮੀ ਸ਼ਖਸੀਅਤਾਂ ਦੇ ਵਿਆਹ ਹੋਏ, ਜਿੰਨ੍ਹਾਂ 'ਚ ਬਹੁਤ ਚਰਚਾ 'ਚ ਰਹਿਣ ਵਾਲਾ ਵਿਆਹ ਅੰਬਾਨੀਆਂ ਦੀ ਧਾ ਵੀ ਰਿਹਾ। ਇਸ ਤੋਂ ਪਹਿਲਾਂ ਰਣਵੀਰ ਦੀਪਿਕਾ ਦਾ ਵੀ ਵਿਆਹ ਕਾਫੀ ਚਰਚਾ 'ਚ ਰਿਹਾ ਤੇ ਹੁਣੇ ਹੁਣੇ ਕਪਿਲ ਦਾ ਵਿਆਹ ਵੀ ਕਾਫੀ ਚਰਚਾ 'ਚ ਰਿਹਾ। ਇਹਨਾਂ ਸਾਰੇ ਵਿਆਹਾਂ ਦੇ ਨਾਲ ਹੀ ਇੱਕ ਵਿਆਹ ਹੋਰ ਚਰਚਾ 'ਚ ਆਇਆ ਹੈ। ਉਹ ਹੈ ਬੈਡਮਿੰਟਨ ਸਟਾਰ ਖਿਡਾਰਣ ਸਾਇਨਾ ਨੇਹਵਾਲ ਦਾ। ਸਾਇਨਾ ਨੇ ਸ਼ੁੱਕਰਵਾਰ ਨੂੰ ਆਪਣੇ ਦੋਸਤ ਅਤੇ ਬੈਡਮਿੰਟਨ ਖਿਡਾਰੀ ਪਰੁਪਾਲੀ ਕਸ਼ਿਅਪ ਨਾਲ ਵਿਆਹ ਕਰਾਇਆ। ਦੋਹਾਂ ਨੇ ਆਪਣੇ ਵਿਆਹ ਬਾਰੇ ਟਵੀਟ ਕਰ ਕੇ ਸਭ ਨੂੰ ਜਾਣਕਾਰੀ ਦਿੱਤੀ।
ਆਪਣੇ ਵਿਆਹ ਵਾਲੇ ਦਿਨ ਹੀ ਅੰਬਾਨੀਆਂ ਦੀ ਵਿਆਹ ਪਾਰਟੀ 'ਚ ਲਵਾਈ ਹਾਜ਼ਰੀ
ਸਾਇਨਾ ਨੇਹਵਾਲ ਨੇ ਆਪਣੇ ਵਿਆਹ ਤੋਂ ਕੁਝ ਘੰਟਿਆਂ ਬਾਅਦ ਭਾਰਤ ਦੇ ਧਨਾਢ ਪਰਿਵਾਰ ਅੰਬਾਨੀਆਂ ਦੀ ਧੀ ਦੇ ਵਿਆਹ 'ਚ ਵੀ ਹਾਜ਼ਰੀ ਲਵਾਈ। ਜਦਕਿ ਉਹ ਆਪਣੇ ਵਿਆਹ ਦੀ ਪਾਰਟੀ ਕੱਲ੍ਹ ੧੬ ਦਸੰਬਰ ਨੂੰ ਹੈਦਰਾਬਾਦ 'ਚ ਕਰ ਰਹੇ ਹਨ।