ਜੀ ਐੱਸ ਪੰਨੂ
ਪਟਿਆਲਾ 15 ਦਸੰਬਰ 2018 ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਕਰਵਾਉਣ ਲਈ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ ਜਿਸ ਮੁਤਾਬਕ ਮਿਤੀ 15.12.2018 ਤੋਂ 19.12.2018 ਤੱਕ ਨਾਮਜਦਗੀਆਂਪ੍ਰਾਪਤ ਕੀਤੀਆਂ ਜਾਣਗੀਆਂ, ਜਦਕਿ 16 ਦਸੰਬਰ ਦੀ ਛੁੱਟੀ ਰਹੇਗੀ ਅਤੇ ਮਿਤੀ 20.12.2018 ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ, ਮਿਤੀ 21.12.2018 ਨੂੰ ਉਮੀਦਵਾਰ ਆਪਣੇਨਾਮਜਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਮਿਤੀ 30.12.2018 ਨੂੰ ਸਵੇਰੇ 08:00 ਵਜੇ ਤੋਂ 04:00 ਵਜੇ ਤੱਕ ਵੋਟਾਂ ਪੈਣਗੀਆਂ। ਜਿਲੇ ਦੀ ਵਧੀਕ ਡਿਪਟੀ ਕਮਿਸ਼ਨਰ -ਕਮ- ਵਧੀਕਜਿਲਾ ਚੋਣਕਾਰ ਅਫਸਰ, ਪਟਿਆਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੰਤਵ ਲਈ 1038 ਪਿੰਡਾਂ ਦੇ 114 ਕਲਸਟਰ ਬਣਾਕੇ 1385 ਪੋਲਿੰਗ ਬੂਥ ਬਣਾਏ ਗਏ ਹਨਜਿਨਾਂ ਤੇ 8 ਲੱਖ 78 ਹਜ਼ਾਰ 933 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨਾਂ ਖੁਲਾਸਾ ਕੀਤਾ ਕਿ ਜਿਲੇ ਦੇ 9 ਬਲਾਕਾਂ ਵਿੱਚ ਬਣਾਏ ਗਏ 114 ਕਲਸਟਰਾਂ ਵਿੱਚ 228ਅਧਿਕਾਰੀਆਂ ਨੂੰ ਰਿਟਰਨਿੰਗ ਅਫਸਰ/ਸਹਾਇਕ ਰਿਟਰਨਿੰਗ ਅਫਸਰ ਲਗਾਇਆ ਗਿਆ ਹੈ ਅਤੇ ਵੋਟਾਂ ਦੀ ਪ੍ਰਕਿਰਿਆ ਦੀ ਨਿਗਰਾਨੀ ਉਪ ਮੰਡਲ ਪੱਧਰ ਤੇ ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਕੀਤੀ ਜਾਵੇਗੀ।
ਗ੍ਰਾਮ ਪੰਚਾਇਤ ਚੋਣਾਂ ਲਈ ਨਾਮਜਦਗੀਆਂ ਤੋਂ ਪਹਿਲਾਂ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤਾਂ ਵਿੱਚ ਉਨਾਂ ਦੱਸਿਆ ਕਿ ਰਾਖਵੇਂ ਵਰਗ ਦਾ ਉਮੀਦਵਾਰ ਆਪਣੇ ਰਾਖਵੇਂ ਵਾਰਡ ਤੋਂ ਚੋਣ ਲੜਨ ਸਮੇਤਸਬੰਧਤ ਗ੍ਰਾਮ ਸਭਾ 'ਚ ਕਿਸੇ ਵੀ ਵਾਰਡ ਤੋਂ ਚੋਣ ਲੜ ਸਕਦਾ ਹੈ ਪਰੰਤੂ ਰਾਖਵੇਂ ਵਾਰਡ 'ਚ ਕੇਵਲ ਸਬੰਧਤ ਵਰਗ ਦਾ ਉਮੀਦਵਾਰ ਹੀ ਚੋਣ ਲੜਨ ਦੇ ਯੋਗ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੁੱਛੇ ਸਵਾਲਾਂ ਦੇ ਜੁਆਬ ਦਿੰਦਿਆਂ ਦੱਸਿਆ ਕਿ ਨੰਬਰਦਾਰ, ਆਂਗਣਵਾੜੀ ਵਰਕਰ ਤੇ ਚੌਕੀਦਾਰ ਵੀ ਇਹ ਚੋਣ ਲੜ ਸਕਦੇ ਹਨ। ਉਨਾਂ ਇਹਵੀ ਸਪਸ਼ਟ ਕੀਤਾ ਕਿ ਉਮੀਦਵਾਰ ਵਿਰੁੱਧ ਪੰਚਾਇਤੀ ਨਜ਼ਾਇਜ਼ ਕਬਜੇ ਦੀ ਸ਼ਿਕਾਇਤ ਹੋਵੇ ਤੇ ਇਹ ਸਾਬਤ ਵੀ ਹੋਵੇ ਤਾਂ ਉਸਦੇ ਨਾਮਜਦਗੀ ਪੱਤਰ ਰੱਦ ਹੋ ਸਕਦੇ ਹਨ ਪਰੰਤੂ ਜੇਕਰ ਉਸਦੇ ਕਿਸੇਪਰਿਵਾਰਕ ਮੈਂਬਰ ਵਿਰੁੱਧ ਅਜਿਹੀ ਸ਼ਿਕਾਇਤ ਹੋਵੇ ਤਾਂ ਨਾਮਜਦਗੀ ਪੱਤਰ ਰੱਦ ਨਹੀਂ ਹੋਣਗੇ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਕੋਈ ਸਾਬਕਾ ਸਰਪੰਚ ਜਾਂ ਪੰਚ ਇਹ ਚੋਣ ਲੜਦਾ ਹੈ ਤਾਂ ਉਸਨੂੰਸਬੰਧਤ ਵਿਭਾਗਾਂ ਤੋਂ ਇਤਰਾਜਹੀਣਤਾ ਸਰਟੀਫਿਕੇਟ ਦੇਣਾ ਲਾਜਮੀ ਹੋਵੇਗਾ ਅਤੇ ਨਵੇਂ ਉਮੀਦਵਾਰ ਨੂੰ ਸਵੈਘੋਸ਼ਣਾ ਪੱਤਰ ਦੇਣਾ ਪਵੇਗਾ।