ਜਗਰਾਂਉ, 15 ਦਸੰਬਰ 2018 - ਏਸ਼ੀਆ ਦਾ ਸਭ ਤੋਂ ਵੱਡਾ ਡੇਅਰੀ ਅਤੇ ਖੇਤੀਬਾੜੀ ਮੇਲਾ ਅੱਜ ਜਗਰਾਉਂ 'ਚ ਸ਼ੁਰੂ ਹੋ ਗਿਆ। ਪੰਜਾਬ ਦੇ ਕਿਸਾਨਾਂ ਲਈ ਡੇਅਰੀ ਅਤੇ ਖੇਤੀਬਾੜੀ ਧੰਦੇ ਨਾਲ ਸਬੰਧਿਤ ਤਕਨੀਕ ਲੈ ਕੇ ਆਏ ਇਸ ਮੇਲੇ ਦਾ ਉਦਘਾਟਨ ਪੰਜਾਬ ਫ਼ਾਰਮਰਜ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਕੀਤਾ। ਉਦਘਾਟਨੀ ਸਮਾਹੋਰ ਮੌਕੇ ਪ੍ਰੋਗਰੈਸਿਟ ਡੇਅਰੀ ਫਾਰਮਰ ਅਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਡੇਅਰੀ ਡਿਬੈਲਪਮੈਟ ਦੇ ਡਾਇਰੈਕਟਰ ਇੰਦਰਜੀਤ ਸਿੰਘ ਅਤੇ ਫਾਰਮਰਜ਼ ਕਮਿਸ਼ਨ ਸੈਕਟਰੀ ਬੀ.ਐਸ. ਸਿੱਧੂ ਵੀ ਵਿਦੇਸ਼ ਤੌਰ 'ਤੇ ਹਾਜ਼ਰ ਸਨ।
ਪੀ.ਡੀ.ਐਫ਼-ਏ ਵੱਲੋਂ ਆਪਣਾ 13ਵਾਂ ਇਹ ਮੇਲਾ ਪੰਜਾਬ ਫਾਰਮਰ ਕਮਿਸ਼ਨ ਦੇ ਸਵਰਗੀ ਸਾਬਕਾ ਚੇਅਰਮੈਨ ਡਾ: ਗੁਰਬਚਨ ਸਿੰਘ ਕਾਲਕਟ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੇਲੇ 'ਚ ਜਿੱਥੇ ਦੇਸ਼ ਵਿਦੇਸ਼ ਦੀਆਂ 200 ਦੇ ਕਰੀਬ ਕੰਪਨੀਆਂ ਵਲੋਂ ਆਧੁਨਿਕ ਤਕਨੀਕਾਂ ਪ੍ਰਦਰਸ਼ਨੀ ਲਗਾਈ ਗਈ ਹੈ ਉੱਥੇ ਗਊਆਂ ਅਤੇ ਮੱਝਾਂ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵੀ ਸ਼ੁਰੂ ਹੋ ਗਏ ਹਨ। ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਫਾਰਮਰ ਕਮਿਸ਼ਨ ਦੇ ਚੈਅਰਮੈਨ ਅਜੇਵੀਰ ਜਾਖੜ ਨੇ ਮੇਲੇ ਮੌਕੇ ਲੱਗੀ ਪ੍ਰਦਰਸ਼ਨੀ ਅਤੇ ਸ਼ੁਰੂ ਹੋਏ ਪਸ਼ੂਆਂ ਦੇ ਮੁਕਾਬਲਿਆਂ ਦਾ ਨਿਰੀਖਣ ਕਰਨ ਉਪਰੰਤ ਕਿਹਾ ਕਿ ਪੀ.ਡੀ.ਐਫ-ਏ ਮੇਲਾ ਅੰਤਰਰਾਸ਼ਟਰੀ ਪੱਧਰ ਦੀ ਦਿੱਖ ਵਾਲਾ ਮੇਲਾ ਹੈ ਜਿੱਥੋਂ ਪੰਜਾਬ ਦੇ ਕਿਸਾਨਾਂ ਨੂੰ ਡੇਅਰੀ ਅਤੇ ਖੇਤੀਬਾੜੀ ਨਾਲ ਸਬੰਧਿਤ ਤਕਨੀਕ ਬਾਰੇ ਪੁੱਜ ਲੈ ਕੇ ਜਾਣਕਾਰੀ ਲੈਣ ਦੀ ਲੋੜ ਹੈ।
ਉਨ•ਾਂ ਮੇਲੇ ਦੀ ਪ੍ਰਬੰਧਿਕ ਕਮੇਟੀ ਪੀ.ਡੀ.ਐਫ-ਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਪੀ.ਡੀ.ਐਫ-ਏ ਪੰਜਾਬ ਦੇ ਕਿਸਾਨਾਂ ਨਾਲ ਜਮੀਨੀ ਪੱਧਰ ਤੇ ਜੁੜੀ ਹੋਈ ਉਹ ਸੰਸਥਾ ਹੈ, ਜੋ ਰਾਜ ਦੀ ਕਿਸਾਨੀ ਨੂੰ ਆਰਥਿਕ ਤੌਰ 'ਤੇ ਮਜਬੂਤ ਕਰਨ ਲਈ ਜਿੱਥੇ ਅੰਤਰਰਾਸ਼ਟਰੀ ਪੱਧਰ ਦਾ ਡੇਅਰੀ ਅਤੇ ਖੇਤੀਬਾੜੀ ਪੱਧਰ ਦਾ ਮੇਲਾ ਪੰਜਾਬ 'ਚ ਲਗਾਉਦੀ ਹੈ, ਉਥੇ ਕਿਸਾਨੀ ਹੱਕਾਂ ਲਈ ਪੰਜਾਬ ਤੋਂ ਲੈ ਕਿ ਦਿੱਲੀ ਦੇ ਜੰਤਰ-ਮੰਤਰ ਤੱਕ ਵੱਡੇ ਸੰਘਰਸ਼ ਵੀ ਕਰਦੀ ਆ ਰਹੀ ਹੈ। ਇਸ ਮੌਕੇ ਆਗੂ ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਗੇਆਣਾ, ਰਜਿੰਦਰ ਸਿੰਘ ਝਾੜ ਸਾਹਿਬ, ਬਲਵੀਰ ਸਿੰਘ ਨਵਾਂ ਸ਼ਹਿਰ, ਰਾਜਪਾਲ ਸਿੰਘ ਕੁਲਾਰ, ਹਰਿੰਦਰ ਸਿੰਘ ਸ਼ਾਹਪੁਰ, ਜਸਵਿੰਦਰ ਸਿੰਘ ਭੱਟੀ, ਸਰਪੰਚ ਸੁਖਪਾਲ ਸਿੰਘ ਵਰਪਾਲ, ਸੁਖਜਿੰਦਰ ਸਿੰਘ ਘੁੰਮਣ, ਬਲਜਿੰਦਰ ਸਿੰਘ ਸਠਿਆਲਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ, ਕੰਵਲਪ੍ਰੀਤ ਸਿੰਘ ਦੁਵਾਲਾ, ਸੁਖਰਾਜ ਸਿੰਘ ਗੁੜ•ੇ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਸੇਰੋਂ, ਭੁਪਿੰਦਰ ਸਿੰਘ, ਗੁਰਮੀਤ ਸਿੰਘ ਰੋਡੇ, ਅਵਤਾਰ ਸਿੰਘ ਥਾਂਪਲਾ, ਕੁਲਦੀਪ ਸਿੰਘ ਮਾਨਸਾ, ਗੁਰਬਖਸ਼ ਸਿੰਘ ਬਾਜੇਕੇ, ਮਨਜੀਤ ਸਿੰਘ ਮੋਹੀ, ਦਰਸ਼ਨ ਸਿੰਘ, ਸਿਕੰਦਰ ਸਿੰਘ, ਸੁਖਦੀਪ ਸਿੰਘ, ਬਲਰਾਜ ਸਿੰਘ ਮਲਸੀਆਂ, ਅਮਰਿੰਦਰ ਸਿੰਘ, ਜਰਨੈਲ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਲੱਖਾ ਸਿੰਘ ਤਰਨ ਤਾਰਨ ਆਦਿ ਹਾਜ਼ਰ ਸਨ।
ਕਾਹਨ ਸਿੰਘ ਪੰਨੂੰ ਦਾ ਵਿਸ਼ੇਸ਼ ਸਨਮਾਨ
ਅੱਜ ਮੇਲੇ ਮੌਕੇ ਮਿਲਾਵਟੀ ਦੁੱਧ ਵਿਰੁੱਧ ਪੰਜਾਬ ਵਿਚ ਤੰਦਰੁਸ਼ਤ ਮੁਹਿੰਮ ਚਲਾਉਂਣ ਵਾਲੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀ.ਡੀ.ਐਫ.ਏ. ਵੱਲੋਂ ਸ. ਪੰਨੂੰ ਦਾ ਇਸ ਮੁਹਿੰਮ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਪੀ.ਡੀ.ਐਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਤੇ ਸਮੂਹ ਮੈਬਰਾਂ ਵੱਲੋਂ ਸ. ਪੰਨੂੰ ਨੂੰ ਇਹ ਐਵਾਰਡ ਦਿੱਤਾ ਗਿਆ। ਇਸ ਮੌਕੇ ਸ. ਪੰਨੂੰ ਨੇ ਦੱਸਿਆ ਕਿ ਮਿਲਾਵਟੀ ਦੁੱਧ ਵਿਰੁੱਧ ਮੁਹਿੰਮ ਜਾਰੀ ਰਹੇਗੀ।