← ਪਿਛੇ ਪਰਤੋ
ਫਿਰੋਜ਼ਪੁਰ 15 ਦਸੰਬਰ 2018 - ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 30 ਦਸੰਬਰ ਨੂੰ ਹੋ ਰਹਿਆਂ ਪੰਚਾਇਤੀ ਚੋਣਾ ਦੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨਾਲ ਸੰਬੰਧਿਤ ਕਿਸੇ ਉਮੀਦਵਾਰ ਨੇ ਸਬੰਧਿਤ ਪਿੰਡ ਦੇ ਪੰਚ ਅਤੇ ਸਰਪੰਚ ਲਈ ਚੋਣ ਲੜਨੀ ਹੈ ਅਤੇ ਸਮੇਂ ਦੀ ਘਾਟ ਦੇ ਕਾਰਨ ਜੇਕਰ ਉਸ ਨੂੰ ਨੋਂ-ਡਿਊ ਸਰਟੀਫਿਕੇਟ ਨਹੀਂ ਮਿਲਦਾ ਤਾਂ ਉਹ ਨੋਟਰੀ ਜਾ ਮੈਜਿਸਟ੍ਰੇਟ ਤੋ ਐਫੀਡੇਵਿਟ ਤਸਦੀਕ ਕਰਵਾ ਕੇ ਆਪਣਾ ਬਿਆਨ ਲਿਖਕੇ ਕਿ ਉਸ ਨੇ ਸਰਕਾਰ ਦਾ ਕੋਈ ਬਕਾਇਆ ਨਹੀਂ ਦੇਣਾ ਜਮਾ ਕਰਵਾ ਕੇ ਆਪਣਾ ਨਾਮਜ਼ਦਗੀ ਪੇਪਰ ਭਰ ਸਕਦਾ ਹੈ। ਨੋਂ-ਡਿਊ ਦੀ ਜਗਾ ਸਰਟੀਫਿਕੇਟ ਜਗ੍ਹਾ ਐਫੀਡੇਵਿਟ ਦੇਣ ਤੇ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਨਹੀਂ ਕੀਤਾ ਜਾਵੇਗਾ।
Total Responses : 188