ਫਿਰੋਜ਼ਪੁਰ 15 ਦਸੰਬਰ (ਗੁਰਿੰਦਰ ਸਿੰਘ): ਸਿੱਖਿਆ ਦੇ ਖੇਤਰ ਵਿੱਚ ਆਪਣੀ ਸਥਾਪਨਾ ਦੇ ਕੁਝ ਹੀ ਮਹੀਨਿਆਂ ਵਿਚ ਨਵੀਂ ਕ੍ਰਾਂਤੀ ਲਿਆਉਣ ਵਾਲੇ ਸਥਾਨਕ ਵਿਵੇਕਾਨੰਦ ਵਰਲਡ ਸਕੂਲ ਨੂੰ ਅੱਜ ਨਵੀਂ ਦਿੱਲੀ ਵਿਚ ਇੰਡੀਅਨ ਐਜੂਕੇਸ਼ਨ ਐਕਸੀਲੈਂਸ ਐਵਾਰਡ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਵਾਲਾ ਉੱਤਮ ਸਕੂਲ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਗੌਰਵ ਸਾਗਰ ਭਾਸਕਰ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਇਹ ਐਵਾਰਡ ਮੁੱਖ ਮਹਿਮਾਨ ਵਿਜੇ ਸਰਦਾਨਾ ਨੈਸ਼ਲਨ ਐਵਾਰਡੀ, ਵਿਸ਼ੇਸ਼ ਮਹਿਮਾਨ ਰਾਹੁਲ ਮਿਸ਼ਰਾ ਅਸਿਸਟੈਂਟ ਅਡੀਟਰ ਇੰਡੀਆ ਟੂਡੇ ਨੇ ਆਪਣੇ ਕਰ ਕਮਲਾਂ ਨਾਲ ਦਿੱਤਾ। ਚੇਅਰਮੈਨ ਗੌਰਵ ਸਾਗਰ ਭਾਸਕਰ ਨੇ ਇਸ ਉਪਲਬੱਧੀ ਦਾ ਸਿਹਰਾ ਵਿਵੇਕਾਨੰਦ ਵਰਲਡ ਸਕੂਲ ਦੀ ਪੂਰੀ ਟੀਮ ਅਤੇ ਉਨ੍ਹਾਂ ਦੀ ਮਿਹਨਤ ਨੂੰ ਦਿੱਤਾ।
ਸਕੂਲ ਦੇ ਡਾਇਰੈਕਟਰ ਡਾ. ਐਸਐੱਨ ਰੁਦਰਾ ਨੇ ਦੱਸਿਆ ਕਿ ਫਿਰੋਜ਼ਪੁਰ ਵਰਗੇ ਪੱਛੜੇ ਅਤੇ ਸਰਹੱਦੀ ਇਲਾਕੇ ਵਿਚ ਵਿਦਿਆਰਥੀਆਂ ਨੂੰ ਉੱਚ ਪੱਧਰੀ, ਗੁਣਾਤਮਕ ਅਤੇ ਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਵਿਵੇਕਾਨੰਦ ਵਰਲਡ ਸਕੂਲ ਦੀ ਸਥਾਪਨਾ ਕਰਨ ਦਾ ਇਹ ਉਦੇਸ਼ ਸੀ ਕਿ ਸਥਾਨਕ ਵਿਦਿਆਰਥੀ ਵਿਸ਼ਵ ਭਰ ਵਿਚ ਕਿਸੇ ਵੀ ਖੇਤਰ ਵਿਚ ਪ੍ਰਤਿਭਾ ਕਰਨ ਵਿਚ ਨਿਪੁੰਨ ਹੋਣੇ ਚਾਹੀਦੇ ਹਨ। ਡਾ. ਰੁਦਰਾ ਨੇ ਦੱਸਿਆ ਕਿ ਇਹ ਬਹੁਤ ਹੀ ਸਨਮਾਨ ਅਤੇ ਉਤਸ਼ਾਹ ਦਾ ਵਿਸ਼ਾ ਹੈ ਕਿ ਆਪਣੀ ਸਥਾਪਨਾ ਦੇ ਸਿਰਫ 6 ਮਹੀਨਿਆਂ ਵਿਚ ਹੀ ਵਿਵੇਕਾਨੰਦ ਵਰਲਡ ਸਕੂਲ ਦੀ ਚੋਣ ਇੰਡੀਅਨ ਐਜੂਕੇਸ਼ਨ ਐਕਸੀਲੈਂਸ ਐਵਾਰਡ 2018 ਨੂੰ ਦਿੱਲੀ ਵਿਚ ਆਯੋਜਿਤ ਸਮਾਰੋਹ ਵਿਚ ਪ੍ਰਦਾਨ ਕੀਤਾ ਗਿਆ। ਸਕੂਲ ਦੀ ਇਸ ਉਪਲਬੱਧੀ ਦਾ ਸਿਹਰਾ ਡਾ. ਰੁਦਰਾ ਨੇ ਸਮੂਹ ਸਕੂਲ ਸਟਾਫ, ਮਾਤਾ ਪਿਤਾ ਅਤੇ ਵਿਦਿਆਰਥੀਆਂ ਨੂੰ ਦਿੰਦੇ ਹੋਏ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ ਦਾ ਇਸ ਸਰਹੱਦੀ ਇਲਾਕੇ ਵਿਚ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਦਾ ਯਤਨ ਭਵਿੱਖ ਵਿਚ ਵੀ ਇਸ ਪ੍ਰਕਾਰ ਰਹੇਗਾ। ਇਸ ਉਪਲਬੱਧੀ ਤੇ ਸਕੂਲ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ, ਹਰਸ਼ ਅਰੋੜਾ, ਸ਼ਲਿੰਦਰ ਭੱਲਾ, ਪ੍ਰੋ. ਐੱਚਕੇ ਗੁਪਤਾ, ਅਮਰਜੀਤ ਸਿੰਘ ਭੋਗਲ, ਸੰਤੋਖ ਸਿੰਘ, ਮੇਹਰ ਮਾਲ, ਰਮੇਸ਼ ਸ਼ਰਮਾ, ਨਰੇਸ਼ ਖੰਨਾ, ਹਰਸ਼ ਭੋਲਾ, ਕਮਲ ਦਰਾਵਿਡ, ਅਮਨ ਦਿਉੜਾ, ਝਲਕੇਸ਼ਵਰ ਭਾਸਕਰ, ਡਾ. ਅੰਮਿਤ, ਰਮਨਜੀਤ ਸਿੰਘ, ਅਮਿਤ ਧਵਨ, ਪ੍ਰਦੀਪ ਢੀਂਗਰਾ, ਸੁਨੀਰ ਮੋਂਗਾ, ਸਮੀਰ ਮਿੱਤਲ, ਗਗਨ ਸਿੰਗਲਾ, ਮੋਹਿਤ ਗੁਪਤਾ, ਮੁਨੀਸ਼ ਪੁੰਜ, ਅਨਿਲ ਅਰੋੜਾ, ਸੋਨੂੰ ਵਿੱਜ, ਸੁਰਿੰਦਰ ਗੋਇਲ, ਹਰਮੀਤ ਵਿਦਿਆਰਥੀ ਆਦਿ ਹਾਜ਼ਰ ਸਨ।