ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦਾ ਆਗਾਜ਼ ਹੋ ਚੁੱਕਾ ਹੈ ਤੇ ਸਿੱਖਿਆ ਵਿਭਾਗ ਦਾ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾੳੁਣ ਲਈ ਸਹਿਯੋਗ ਦੇਣ ਹਿੱਤ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਅਾ ਕੇ ਸਹਿਯੋਗ ਦੇਣ ਲੱਗੀਆਂ ਹਨ| ਰਾਜਪੁਰਾ ਤੋਂ 'ਨੰਨ੍ਹੇ ਹੱਥਾਂ ਵਿੱਚ ਕਲਮ' ਸਮਾਜ ਸੇਵੀ ਸੰਸਥਾ ਨੇ ਵੀ ਰਾਜਪੁਰਾ ਸ਼ਹਿਰ ਵਿੱਚਲੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਕਰਵਾੳੁਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਗੱਲ ਕੀਤੀ ਹੈ |
ਸੰਸਥਾ ਦੇ ਕੋਅਾਰਡੀਨੇਟਰ ਅਭਿਸ਼ੇਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਜਪੁਰਾ ਦੇ ਸਲਮ ਏਰੀਆ ਵਿੱਚ ਬੱਚਿਆਂ ਨੂੰ ਪੜ੍ਹਣ ਦੇ ਮੌਕੇ ਪ੍ਰਦਾਨ ਕਰਨ ਲਈ 'ਨੰਨ੍ਹੇ ਹੱਥਾਂ ਵਿੱਚ ਕਲਮ' ਟੀਮ ਦੇ ਵਲੰਟੀਅਰ ਅਾਪਣਾ ਬਣਦਾ ਯੋਗਦਾਨ ਪਾ ਰਹੇ ਹਨ ਪਰ ੳੁਹਨਾਂ ਨੂੰ ਜਦੋਂ ਸਿੱਖਿਆ ਵਿਭਾਗ ਦੇ ਪੀ੍ ਪਾ੍ਇਮਰੀ ਜਮਾਤਾਂ ਤੇ ਹੋਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪੋ੍ਜੈਕਟ ਬਾਰੇ ਜਾਣਕਾਰੀ ਮਿਲੀ ਤਾਂ ਸਮੂਹ ਵਲੰਟੀਅਰ ਬਹੁਤ ਪ੍ਰਭਾਵਿਤ ਹੋਏ ਤੇ ਸਿੱਖਿਆ ਵਿਭਾਗ ਦੀ ਦਾਖਲਾ ਮੁਹਿੰਮ ਦੇ ਨਾਲ ਨਾਲ ਸਕੂਲਾਂ ਦੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਸਕੂਲ ਮੁਖੀਆਂ ਦਾ ਬਣਦਾ ਸਹਿਯੋਗ ਦੇਣ ਦੀ ਗੱਲ ਕੀਤੀ ਗਈ ਹੈ | ਇਸ ਮੌਕੇ 'ਨੰਨ੍ਹੇ ਹੱਥਾਂ ਵਿੱਚ ਕਲਮ ' ਦੀ ਟੀਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਅੈਨਟੀਸੀ ਨੰ 1 ਰਾਜਪੁਰਾ ਟਾੳੂਨ ਵਿਖੇ ਦੌਰਾ ਵੀ ਕੀਤਾ ਤੇ ਪੀ੍ ਪਾ੍ਇਮਰੀ ਖੇਡ ਮਹਿਲ ਦਾ ਮਾਡਲ ਕਮਰਾ ਤਿਅਾਰ ਕਰਨ ਦੀ ਗੱਲ ਵੀ ਕੀਤੀ ਗਈ |
ਇਸ ਮੌਕੇ ਸਕੂਲ ਦੀ ਬਾਹਰੀ ਚਾਰ ਦੀਵਾਰੀ ਨੂੰ ਵੀ ਵਧੀਆ ਬਣਾਉਣ ਲਈ ਵਿਸ਼ੇਸ਼ ਯੋਗਦਾਨ ਦੇਣ ਦੀ ਗੱਲ ਕੀਤੀ |
ਇਸ ਮੌਕੇ ਪਿਅਾਰਾ ਸਿੰਘ, ਸੰਜੇ, ਸਪਨਾ, ਪੂਨਮ, ਰਾਜਿੰਦਰ ਸਿੰਘ, ਤੇ ਹੋਰ ਹਾਜਰ ਸਨ|