← ਪਿਛੇ ਪਰਤੋ
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਅਕਾਲੀ ਦਲ-1920 ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਪੰਜਾਬ ਦੀ ਸਿਆਸਤ ਵਿੱਚ ਦੋ ਨਵੀਆਂ ਬਣੀਆਂ ਪਾਰਟੀਆਂ ਤੇ ਤਨਜ ਕਸਦਿਆਂ ਆਖਿਆ ਕਿ ਸ਼ਰੋਮਣੀ ਅਕਾਲੀ ਦਲ ਵਿੱਚ ਬੈਠਾ ਬਾਦਲ ਪਰਿਵਾਰ ਖਾਸ ਕਰਕੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਆਪਣੇ ਸੌੜੇ ਸਿਆਸੀ ਹਿਤਾਂ ਲਈ ਆਪਣੇ ਪੁੱਠੇ ਕੰਮ ਕਾਰਨਾਮਿਆਂ ਨਾਲ ਖੁਦ ਹੀ ਆਪਣੀ ਸਿਆਸੀ ਤਾਕਤ ਕਰ ਲੈਣਗੇ ਪਰੰਤੂ ਸ਼ਰੋਮਣੀ ਅਕਾਲੀ ਦਲ ਨਹੀਂ ਖਤਮ ਹੋਣ ਵਾਲ਼ਾ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਾਥੀ ਬਾਦਲਕਿਆਂ ਦੀਆਂ ਚੂਲ਼ਾਂ ਹਿੱਲਾ ਦੇਣਗੇ ਇਥੇ ਇਹ ਵਰਨਣਯੋਗ ਹੈ ਬਾਦਲਕਿਆਂ ਨੇ ਪਹਿਲਾਂ ਸਰਦਾਰ ਰਵੀਇੰਦਰ ਸਿੰਘ, ਟੌਹੜਾ ਗਰੁੱਪ, ਬਰਨਾਲਾ ਗਰੁੱਪ ਨਾਲ ਧੋਖਾ ਕੀਤਾ ਜਿਸ ਨਾਲ ਸ਼ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਬਾਦਲ ਪਰਿਵਾਰ ਵਾਂਗ ਪੰਜ ਸਾਲ ਪੁਰਾਣੀ ਪਾਰਟੀ ਨੂੰ ਖੁਦ ਹੀ ਸਿਆਸੀ ਨਕਸ਼ੇ ਤੋਂ ਸਾਫ ਕਰ ਰਹੇ ਹਨ ਇਹਨਾਂ ਹਾਲਤਾਂ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਜਿੱਤਣ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨਵਾਂ ਇਤਿਹਾਸ ਸਿਰਜਣ ਲਈ ਤਿਆਰ ਹੈ ।ਇਹ ਸਾਫ ਹੋ ਚੁੱਕਿਆ ਹੈ ਕਿ ਬਾਦਲ ਪਰਿਵਾਰ ਅਤੇ ਕੇਜਰੀਵਾਲ ਹੰਕਾਰ ਅਤੇ ਸਿਆਸੀ ਖੁਦਗਰਜ਼ੀ ਕਾਰਨ ਆਪਣੇ ਆਪ ਨੂੰ ਆਪ ਹੀ ਨਸ਼ਟ ਕਰ ਰਹੇ ਹਨ । ਪੰਜਾਬ ਵਿੱਚ ਤੀਜਾ ਬਦਲ ਨਹੀਂ ਬਣ ਸਕਦਾ ਬਲਕਿ ਵਿਰੋਧੀ ਵੰਡ ਕਾਰਨ ਪੈਰ ਪਸਾਰ ਨਹੀਂ ਸਕਦੇ । ਬਾਦਲ ਨੇ ਜਿੱਥੇ ਪਹਿਲਾਂ ਸਿੱਖ ਕੌਮ ਨੂੰ ਬਹੁਤ ਜ਼ਲੀਲ ਕੀਤਾ ਧਰਮ ਨਾਲ ਵੀ ਦੂਰੀ ਬਣਾ ਕੇ ਝੂਠੇ ਡੇਰੇ ਦੀ ਗੱਲ ਕੀਤੀ ਹੈ ਜਿਸ ਕਰਕੇ ਸਿੱਖ ਭਾਈਚਾਰਾ ਨਰਾਜ਼ ਚੱਲ ਰਿਹਾ ਹੈ ।ਕੇਜਰੀਵਾਲ ਕਾਹਲਾ ਪੈ ਗਿਆ ਅਤੇ ਆਪਣੇ ਨੇਤਾਵਾਂ ਨੂੰ ਹੀ ਨੀਵਾਂ ਦਿਖਾਉਣ ਕਾਰਨ ਸ਼ਾਖ ਨੂੰ ਖੋਰਾ ਲਾਉਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਚੁੱਕਿਆ ਹੈ ।
Total Responses : 188