ਪਟਿਆਲਾ, 22 ਦਸੰਬਰ 2018: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਐਡਮਨਿਸਟ੍ਰੇਸ਼ਨ (ਮਗਸੀਪਾ) ਪੰਜਾਬ ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ (ਡੀ.ਓ.ਪੀ.ਟੀ.) ਦੇ ਸਹਿਯੋਗ ਨਾਲ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੇ ਨੋਡਲ ਅਫ਼ਸਰਾਂ ਦਾ ਸੂਚਨਾ ਅਧਿਕਾਰ ਐਕਟ 2005 ਬਾਰੇ ਇੱਕ ਦਿਨਾਂ ਸਿਖਲਾਈ ਪ੍ਰੋਗਰਾਮ ਖੇਤਰੀ ਕੇਂਦਰ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਪਟਿਆਲਾ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।
ਇਸ ਮੌਕੇ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮ ਦੀ ਮਹੱਤਤਾ, ਸ਼ਡਿਊਲ ਅਤੇ ਵਿਸ਼ਾ-ਮਾਹਿਰਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੂਚਨਾ ਅਧਿਕਾਰ ਐਕਟ ਦੇ ਲਾਗੂ ਹੋਣ ਨਾਲ ਜਿਥੇ ਸਰਕਾਰੀ ਕੰਮਾਂ ਵਿੱਚ ਪਾਰਦਰਸ਼ਤਾ ਵਧੀ ਹੈ, ਉਥੇ ਹੀ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆਂ ਕਿ ਮਗਸੀਪਾ ਵੱਲੋਂ ਪੰਜਾਬ ਭਰ ਦੇ ਵੱਖ-ਵੱਖ ਪਿੰਡਾਂ ਵਿੱਚ ਆਮ ਲੋਕਾਂ ਨੂੰ ਨੁੱਕੜ-ਨਾਟਕਾਂ ਰਾਹੀਂ ਸੂਚਨਾ ਅਧਿਕਾਰ ਐਕਟ, 2005 ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ/ਸਬ-ਡਵੀਜ਼ਨ ਪੱਧਰ 'ਤੇ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦੋ-ਦੋ ਦਿਨ ਦੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਸ਼੍ਰੀ ਡੀ.ਸੀ. ਗੁਪਤਾ ਵੱਲੋਂ ਸੂਚਨਾ ਅਧਿਕਾਰ ਐਕਟ ਦੇ ਪਿਛੋਕੜ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਬਾਰੇ ਅਤੇ ਨੋਡਲ ਅਫ਼ਸਰਾਂ ਦੇ ਰੋਲ ਅਤੇ ਡਿਊਟੀਆਂ, ਡਾ. ਨਿੰਮੀ ਜਿੰਦਲ, ਲਾਅ ਵਿਭਾਗ ਮੁਖੀ, ਪੀ.ਯੂ.ਆਰ.ਸੀ. ਬਠਿੰਡਾ ਵੱਲੋਂ ਜਨਤਕ ਅਥਾਰਿਟੀ ਦੁਆਰਾ ਪੀ.ਆਈ.ਓ. ਅਤੇ ਏ.ਪੀ.ਆਈ.ਓ. ਦੀ ਨਿਯੁਕਤੀ, ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਅਤੇ ਬੇਨਤੀ ਦਾ ਨਿਪਟਾਰਾ ਕਰਨ, ਖੁਲਾਸੇ ਤੋਂ ਛੋਟ, ਤੀਜੀ ਧਿਰ, ਰਾਜ ਸੂਚਨਾ ਕਮਿਸ਼ਨ ਦਾ ਸੰਵਿਧਾਨ, ਸੇਵਾ ਦੇ ਨਿਯਮ ਅਤੇ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ਼੍ਰੀ ਯਸ਼ਪਾਲ ਮਾਨਵੀ, ਸਹਾਇਕ ਡਾਇਰੈਕਟਰ (ਰਿਟਾ.), ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਸੂਚਨਾ ਕਮਿਸ਼ਨ ਵਿੱਚ ਸ਼ਿਕਾਇਤਾਂ ਅਤੇ ਅਪੀਲ ਦਾਇਰ ਕਰਨ ਬਾਰੇ, ਮੁਆਵਜੇ ਦੀ ਸ਼ਜਾ ਅਤੇ ਗ੍ਰਾਂਟ, ਆਰ.ਟੀ.ਆਈ. ਕਾਨੂੰਨ ਦੀ ਉਲੰਘਣਾ ਦੇ ਪ੍ਰਭਾਵ, ਅਦਾਲਤਾਂ ਦਾ ਅਧਿਕਾਰ ਖੇਤਰ, ਆਰ.ਟੀ.ਆਈ. ਐਕਟ ਤੋਂ ਛੋਟ ਵਾਲੀਆਂ ਸੰਸਥਾਵਾਂ ਪੰਜਾਬ ਆਰ.ਟੀ.ਆਈ. ਰੂਲਜ਼ 2017 ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਉਨਾਂ ਵੱਲੋਂ ਭਾਗੀਦਾਰਾਂ ਨਾਲ ਪ੍ਰਸ਼ਨ-ਉੱਤਰਾਂ (ਉਇਜ਼) ਰਾਹੀਂ ਵੀ ਸੂਚਨਾ ਅਧਿਕਾਰ ਐਕਟ, 2005 ਬਾਰੇ ਭਰੂਪਰ ਜਾਣਕਾਰੀ ਦਿੱਤੀ ਗਈ, ਜਿਸ ਤੇ ਭਾਗੀਦਾਰਾਂ ਵੱਲੋਂ ਸੰਤੁਸ਼ਟੀ ਜਤਾਈ ਗਈ।
ਸਿਖਲਾਈ ਪ੍ਰੋਗਰਾਮ ਦੇ ਅੰਤ ਵਿੱਚ ਸ਼੍ਰੀ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨੂੰ ਪਾਰਟੀਸ਼ੀਪੇਸ਼ਨ ਸਰਟੀਫੀਕੇਟ ਅਤੇ ਆਰ.ਟੀ.ਆਈ. ਐਕਟ 2005, ਪੰਜਾਬ ਆਰ.ਟੀ.ਆਈ. ਰੂਲਜ਼ 2017 ਅਤੇ ਆਰ.ਟੀ.ਆਈ. ਐਕਟ 2005 ਨਾਲ ਸਬੰਧਤ ਹੋਰ ਮਟੀਰੀਅਲ ਦੀਆਂ ਸੀਡੀਆਂ ਵੀ ਦਿੱਤੀਆਂ ਗਈਆ। ਉਨਾਂ ਵੱਲੋਂ ਭਾਗੀਦਾਰਾਂ ਨੂੰ ਵਿਸ਼ਾ-ਮਾਹਿਰਾਂ ਦੇ ਸੰਪਰਕ ਨੰਬਰ ਦੇ ਕਿ ਇਹ ਵੀ ਦੱਸਿਆ ਕਿ ਜੇਕਰ ਸੂਚਨਾ ਅਧਿਕਾਰ ਐਕਟ, 2005 ਦੇ ਸਬੰਧ ਵਿੱਚ ਦਫ਼ਤਰੀ ਕੰਮਕਾਜ ਵਿੱਚ ਕੋਈ ਵੀ ਦਿੱਕਤ ਆਵੇ, ਤਾਂ ਉਹ ਵਿਸਾ-ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹਨ।