ਪਟਿਆਲਾ 22 ਦਸੰਬਰ 2018 - ਪੰਜਾਬ ਰਾਜ ਦੇ ਸਮੂਹ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਤੇ ਮਾਨਤਾ ਪ੍ਰਾਪਤ ਸਕੂਲਾਂ 'ਚ ਸਿੱਖਿਆ ਵਿਭਾਗ (ਸਕੂਲਜ਼) ਵੱਲੋਂ ਸਰਦ ਰੁੱਤ ਦੀਆਂ ਛੁੱਟੀਆਂ 25 ਤੋਂ 31 ਦਸੰਬਰ ਤੱਕ ਕਰਨ ਦਾ ਫੈਸਲਾ ਕੀਤਾ ਹੈ।
ਮੁੜ 1 ਜਨਵਰੀ 2019 ਨੂੰ ਸਕੂਲ ਆਮ ਵਾਂਗ ਖੁੱਲਣਗੇ। ਸਿੱਖਿਆ ਮੰਤਰੀ ਪੰਜਾਬ ਦੀ ਪ੍ਰਵਾਨਗੀ ਨਾਲ ਇਹ ਹੁਕਮ ਦਵਿੰਦਰ ਕੌਰ ਸੁਪਰਡੈਂਟ ਦੇ ਦਸਤਖਤਾਂ ਵਾਲੇ ਪੱਤਰ ਰਾਹੀਂ ਜਾਰੀ ਕੀਤੇ ਗਏ ਹਨ।
ਜਿਕਰਯੋਗ ਹੈ ਕਿ ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਕਰਕੇ, ਅਧਿਆਪਕ ਵਰਗ ਵੱਲੋਂ 1 ਜਨਵਰੀ ਤੋਂ ਸਰਦ ਰੁੱਤ ਦੀਆਂ ਛੁੱਟੀਆਂ ਕਰਨ ਸਬੰਧੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜੋ ਉਕਤ ਪੱਤਰ ਜਾਰੀ ਹੋਣ ਨਾਲ ਖਤਮ ਹੋ ਗਈਆਂ ਹਨ।