← ਪਿਛੇ ਪਰਤੋ
(ਜੀ ਐਸ ਪੰਨੂ) ਪਟਿਆਲਾ 28 ਦਸੰਬਰ2018: ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਿਟਿਡ ਨੇ ਪਰਾਲੀ ਅਧਾਰਤ ਪਾਵਰ ਪਲਾਟ ਨੂੰ 20 ਸਾਲਾ ਲਈ ਠੇਕੇ ਤੇ ਦੇਣ ਦੀ ਪ੍ਰਾਕਿਰੀਆਂ ਸੂਰੁ ਕੀਤੀ ਹੈ|ਬਿਜਲੀ ਨਿਗਮ ਪਾਵਰ ਕਾਰਪੋਰੇਸਨ ਦੇ ਸੀ.ਐਮ.ਡੀ ਇੰਜ:ਬਲਦੇਵ ਸਿੰਘ ਸਰਾਂ ਨੇ ਜਾਣਕਾਰੀ ਦੇਦੇ ਕਿਹਾ ਕਿ ਜਲਖੇੜੀ 1%10 ਮੈਗਾਵਾਟ ਸਮਰੱਥਾ ਵਾਲੇ ਬਿਜਲੀ ਪਲਾਟ ਨੂੰ ਰੈਨੋਵੇਟ,ਅਪਰੈਟ,ਤੇ ਟਰਾਸਫਰ ਆਧਾਰ ਤੇ 20 ਸਾਲ ਲਈ ਠੇਕੇ ਤੇ ਦੇਣ ਦਾ ਕੰਮ ਸੁਰੂ ਕੀਤਾ ਹੈ| ਫਤਿਹਗੜ੍ਹ ਸਾਹਿਬ ਦੇ ਪਿੰਡ ਜਲਖੇੜੀ ਪਿੰਡ ਵਿੱਚ ਇਹ ਪਲਾਂਟ ਧੂੜ ਫੱਕ ਰਿਹਾ ਸੀ ਜਿਸ ਨੂੰ ਮੁੜ ਚਲਾਨ ਤਜ਼ਵੀਜ ਸਿਰੇ ਚੜਦੀ ਨਜਰ ਆ ਰਹੀ ਹੈ |ਜਿਸ ਬਾਰੇ ਇੰਜ: ਸਰਾਂ ਨੇ ਦੱਸਿਆ ਕਿ ਇਸ ਪਲਾਟ ਨੂੰ ਚਲਾਉਣ ਲਈ ਤਿੰਨ ਫਰਮਾਂ ਨੇ ਭਾਗ ਲਿਆ|ਉਹਨਾਂ ਦੱਸਿਆ ਕਿ ਆਨ ਲਾਇਨ ਟੈਡਰ ਦੀ ਪ੍ਰਕੀਰਿਆਂ ਤੇ 5.84 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਪੇਸਕਸ ਕੀਤੀ ਗਈ|ਜਦ ਕਿ ਪੰਜਾਬ ਰਾਜ ਰੈਗੁਲੇਟਰੀ ਕਮਿਸਨ ਵੱਲੋ 8.25 ਤੋ 8.36 ਪੈਸੇ ਯੂਨਿਟ ਤੱਕ ਪੇਡਾ ਨੂੰ ਦੇਣ ਦੀ ਸਿਫਾਰਸ ਕੀਤੀ ਗਈ|ਪੰਜਾਬ ਸਟੇਟ ਪਾਵਰ ਕਾਪਰੋਰੇਸਨ ਨੂੰ ਸਲਾਨਾਂ 13 ਕਰੋੜ ਰੁਪਏ ਦੀ ਅਤੇ ਅਗਲੇ 20 ਸਾਲਾ ਵਿੱਚ 260 ਕਰੋੜ ਦੀ ਬੱਚਤ ਹੋਵੇਗੀ|ਇਹ ਪਲਾਟ 27 ਮਹੀਨੇ ਵਿੱਚ ਪੂਰਾਂ ਹੋ ਜਾਵੇਗਾ|ਇਸ ਪਲਾਟ ਦੇ ਚੱਲਣ ਨਾਲ 80 ਹਜਾਰ ਮੀਟਿੰਰਗ ਟੱਨ ਪਰਾਲੀ ਦੀ ਖਪਤ ਹੋਵੇਗੀ|ਇਸ ਨਾਲ ਵਾਤਾਵਰਨ ਵਿੱਚ ਸੁਧਾਰ ਹੋਵੇਗਾ ਅਤੇ ਕਿਸਾਨਾਂ ਨੂੰ ਪਰਾਲੀ ਦਾ ਮੂਲ ਮਿਲੇਗਾ ਕਿਸਾਨ ਦੀ ਆਰਥਿਕ ਅਵਸਥਾ ਚੰਗੀ ਹੋਵੇਗੀ। |ਇਹ ਪਲਾਟ ਸਲਾਨਾ 56.94 ਮਿਲੀਅਨ ਯੂਨਿਟ ਬਿਜਲੀ ਪੈਦਾ ਕਰੇਗਾ|ਇਸ ਦਾ ਪਾਵਰ ਲੋਡ ਫੈਕਟਰ 65% ਰਹੇਗਾ|ਇਥੇ ਇਹ ਦੱਸਣ ਯੋਗ ਹੈ ਕਿ ਇਹ ਪਲਾਂਟ ਜੂਨ 1992 ਵਿੱਚ ਸੁਰੂ ਕੀਤਾ ਗਿਆ ਸੀ ਜੋ ਜੁਲਾਈ 1995 ਤੱਕ ਚਾਲੂ ਰਿਹਾ|ਉਸ ਤੋ ਬਾਅਦ ਇਸ ਪਲਾਟ ਨੂੰ 2001 ਵਿੱਚ ਜਲਖੇੜੀ ਪਾਵਰ ਪਲਾਟ ਨੂੰ ਠੇਕੇ ਤੇ ਦੇ ਦਿੱਤਾ ਗਿਆ|ਉਸ ਫਰਮ ਨੇ ਇਹ ਪਲਾਟ ਨੂੰ ਜੁਲਾਈ 2002 ਵਿੱਚ ਚਾਲੂ ਕਰ ਦਿੱਤਾ ਅਤੇ ਇਹ ਪਾਵਰ ਪਲਾਟ ਸਤੰਬਰ 2007 ਵਿੱਚ ਫਿਰ ਬੰਦ ਹੋ ਗਿਆ|ਇਸ ਪਲਾਟ ਨੂੰ 2012 ਵਿੱਚ ਫਿਰ ਪ੍ਰੋਜੇਕਟ ਦੇ ਤੋਰ ਤੇ ਚਲਾਉਣ ਦੀ ਕੋਸਿਸ ਕੀਤੀ ਗਈ|ਜਿਸ ਨੂੰ ਬੂਰ ਨਹੀ ਪਿਆ|
Total Responses : 936