ਚੰਡੀਗੜ੍ਹ, 29 ਦਸੰਬਰ 2018 - ਰਾਜ ਚੋਣ ਕਮਿਸ਼ਨ ਵੱਲੋਂ ਇੱਕ ਹੋਰ ਚੋਣਾਂ 'ਚ ਤੈਨਾਤ ਅਫਸਰ ਦੀ ਛੁੱਟੀ ਕਰ ਦਿੱਤੀ ਗਈ। ਮਲਕੀਤ ਸਿੰਘ, ਸਬ ਡਿਵੀਜ਼ਨਲ ਇੰਜੀਨੀਅਰ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਮਾਨਸਾ ਨੂੰ ਪੰਚਾਇਤੀ ਚੋਣਾਂ 'ਚ ਆਪਣੀਆਂ ਸੇਵਾਵਾਂ ਦੀ ਉਲੰਘਣਾ ਕਰਨ ਬਦਲੇ ਸਸਪੈਂਡ ਕਰ ਦਿੱਤਾ ਗਿਆ। ਰਾਜ ਚੋਣ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਮਲਕੀਤ ਸਿੰਘ ਨੂੰ ਤੁਰੰਤ ਅਸਰ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਮਲਕੀਤ ਸਿੰਘ ਝੁਨੀਰ, ਮਾਨਸਾ ਦੇ ਜਟਾਣਾ ਕਲਾਂ ਵਿਖੇ ਐਸ.ਡੀ.ਈ ਕਮ ਰਿਟਰਨਿੰਗ ਅਫਸਰ ਵਜੋਂ ਤੈਨਾਤ ਸਨ।