ਲੋਕਾਂ ਵਲੋਂ ਅਧਿਕਾਰੀ ਦੇ ਕੰਮ ਦੀ ਸਲਾਘਾ
ਜਲੰਧਰ, 02 ਜਨਵਰੀ 2019 ( ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ ) ਜਲੰਧਰ ਡਿਪਟੀ ਡਾਇਰੈਕਟਰ ਲੋਕਲ ਗੋਵਰਨਮੈਂਟ ਦੇ ਅਧੀਨ ਪੈਂਦੀਆਂ 31 ਨਗਰ ਕੌਂਸਲਾਂ ਵਿਚ ਗਰੀਬ ਮਜਦੂਰਾਂ ਅਤੇ ਹੋਰ ਦਿਹਾੜੀਦਾਰ ਲੋਕਾਂ ਨੂੰ ਸਰਦੀ ਤੋਂ ਰਾਹਤ ਦੇਣ ਦੇ ਮਕਸਦ ਨਾਲ ਇਕ ਸ਼ਲਾਗਾਯੋਗ ਉਪਰਾਲਾ ਕੀਤਾ ਗਿਆ ਹੈ
ਇਹ ਉਪਰਾਲਾ ਜਲੰਧਰ ਦੇ ਰੀਜਨਲ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਦੇ ਦਿਮਾਗ ਦੀ ਉਪਜ ਹੈ ਉਨ੍ਹਾਂ ਗਰੀਬ ਮਜਦੂਰਾਂ ਦੀ ਕੜਾਕੇ ਦੀ ਠੰਡ ਨਾਲ ਜੂਝਣ ਦੀ ਇਕ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਰੀਜਨ ਦੇ ਅਧੀਨ ਆਉਂਦੀਆਂ 31 ਨਗਰ ਕੌਂਸਲਾਂ ਵਿਚ ਜਨਤਕ ਥਾਂਵਾ ਉਪਰ ਅੱਗ ਬਾਲਨ ਦਾ ਪ੍ਰਬੰਧ ਕੀਤਾ ਹੈ ਵੱਡੀ ਗਿਣਤੀ ਵਿਚ ਲੋਕ ਸਵੇਰੇ ਸ਼ਾਮ ਇਸ ਉਪਰਾਲੇ (ਅੱਗ ਸੇਕਣ ) ਦਾ ਲਾਭ ਲੈ ਰਹੇ ਹਨ
ਇੱਸ ਸੰਬੰਧ ਵਿਚ ਗੱਲ ਕਰਦੇ ਹੋਏ ਰਿਜਨਲ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਏਸ ਪ੍ਰਬੰਧ ਨੂੰ 31 ਨਗਰ ਕੌਂਸਿਲਾ ਵਿਚ ਸ਼ੁਰੂ ਕੀਤਾ ਗਿਆ ਤਾਂ ਜੋ ਪੋਹ ਦੀ ਸਖ਼ਤ ਠੰਡ ਤੋਂ ਲੋਕਾਂ ਰਾਹਤ ਦਿਤੀ ਜਾ ਸਕੇ ਉਨ੍ਹਾਂ ਕਿਹਾ ਲੋਕ ਵੱਡੀ ਗਿਣਤੀ ਵਿਚ ਇਸਦਾ ਫਾਇਦਾ ਲੈ ਰਹੇ ਹਨ
ਅੱਗ ਸੇਕਣ ਦਾ ਪ੍ਰਬੰਧ ਜਨਤਕ ਥਾਂਵਾ ਖਾਸ ਕਰ ਬੱਸ ਅੱਡੇ ਅਤੇ ਜਿਥੇ ਕਿਥੇ ਰੇਲਵੇ ਸਟੇਸ਼ਨ ਹਨ ਅਤੇ ਮੇਨ ਚੌਕਾਂ ਵਿਚ ਕੀਤਾ ਜਾਂਦਾ ਹੈ ਤਾਂ ਕੀ ਲੋਕ ਭਰਪੂਰ ਫਾਇਦਾ ਉਠਾ ਸਕਣ