ਪਟਿਆਲਾ, 05 ਜਨਵਰੀ 2019: (ਜੀ ਐੱਸ ਪੰਨੂ): ਮਨਦੀਪ ਸਿੰਘ ਸਿੱਧੂ, ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ 5 ਜਨਵਰੀ ਨੂੰ ਪੁਲਿਸ ਪਾਰਟੀ ਖੁਫੀਆ ਇਤਲਾਹ ਦੇ ਅਧਾਰ ਤੇ ਚੈਕਿੰਗ ਦੇ ਸਬੰਧ ਵਿੱਚ ਜੀ.ਟੀ ਰੋਡ ਚੀਕਾ-ਪਟਿਆਲਾ ਰੋਡ ਨੇੜੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਪਾਰਟੀ ਵਲੋਂ ਇਕ ਟਰਾਲਾ ਨੰਬਰ ਪੀ.ਬੀ 23 ਡੀ-5397 ਨੂੰ ਕਾਬੂ ਕਰਕੇ ਉਸ ਵਿੱਚੋ 882 ਅਰੁਣਾਚਲ ਪ੍ਰਦੇਸ ਅਤੇ ਹਰਿਆਣਾ 'ਚ ਵਿਕਰੀ ਲਈ ਬਣੀ ਸ਼ਰਾਬ ਦੀਆਂ 881 ਪੇਟੀਆਂ (10572 ਬੋਤਲਾਂ) ਬ੍ਰਾਮਦ ਕਰਨ ਵਿੱਚ ਇੰਸਪੈਕਟਰ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ ਪਟਿਆਲਾ ਦੀ ਅਗਵਾਈ ਹੇਠ ਸਫਲਤਾ ਹਾਸਲ ਕੀਤੀ ਹੈ ਤੇ ਟਰਾਲੇ ਦਾ ਡਰਾਈਵਰ ਤੁਰੰਤ ਪੁਲਿਸ ਪਾਰਟੀ ਨੂੰ ਸਾਹਮਣੇ ਖੜਾ ਦੇਖ ਪਿੱਛੇ ਹੀ ਆਪਣਾ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਟਰਾਲੇ ਨੂੰ ਚੈਕ ਕਰਨ 'ਤੇ ਟਰਾਲੇ ਵਿੱਚ ਰੱਖੀਆਂ ਬੋਤਲਾਂ ਮਾਰਕਾ ਰੋਮਿਓ ਕਰੇਜੀ, ਰਮ ਫਾਰ ਸੇਲ ਇੰਨ ਅਰੁਣਾਚਲ ਪ੍ਰਦੇਸ ,ਰੋਇਲ ਸਟੈਗ ,ਆਲ ਸੀਜਨ ਅਤੇ ਇਮਪੀਰੀਅਲ ਬਲੂ ਸੇਲ ਫਾਰ ਹਰਿਆਣਾ ਬ੍ਰਾਮਦ ਕਰਕੇ ਟਰਾਲੇ ਵਿੱਚ ਸਵਾਰ ਨਾਮਲੂਮ ਡਰਾਈਵਰ ਦੇ ਖਿਲਾਫ ਮੁਕੱਦਮਾ ਆਬਕਾਰੀ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ। ਟਰਾਲੇ ਵਿੱਚ ਸਵਾਰ ਵਿਅਕਤੀ ਦੀ ਭਾਲ ਜਾਰੀ ਹੈ, ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ. ਸਿੱਧੂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵਿਚ ਐਸ.ਆਈ ਮਨਜੀਤ ਸਿੰਘ ਇੰਚਾਰਜ ਪੁਲਿਸ ਚੋਕੀ ਬਲਬੇੜਾ , ਇੰਸਪੈਕਟਰ ਦਲਜੀਤ ਸਿੰਘ, ਇੰਸਪੈਕਟਰ ਕਰ ਅਤੇ ਆਬਕਾਰੀ ਵਿਭਾਗ ਸਮੇਤ ਮੌਕੇ ਤੇ ਸਨ।