ਧੂੰਦਾ ਦੌਰਾਨ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ਤੋਂ ਬਚਾਅ ਲਈ ਪੀ ਸੀ ਐਸ ਅਧਿਕਾਰੀ ਦਾ ਨਵੇਕਲਾ ਉਪਰਾਲਾ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਜਲੰਧਰ, 6 ਜਨਵਰੀ : 2019 ਧੁੰਦ ਕਾਰਨ ਹੁੰਦੇ ਸੜਕੀ ਹਾਦਸਿਆਂ ਤੋਂ ਬਚਾ ਲਈ ਜਲੰਧਰ ਰੀਜਨ ਵਿਚ ਪੈਂਦੇ ਚਾਰ ਜ਼ਿਲਿਆਂ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਕਪੂਰਥਲਾ ਦੀਆਂ ੩੧ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਨਵੇਕਲਾ ਕਾਮ ਸ਼ੁਰੂ ਕੀਤਾ ਹੈ I
ਇਸ ਦੀ ਜਾਣਕਾਰੀ ਦਿੰਦਿਆਂ ਰੀਜਨਲ ਡਿਪਟੀ ਡਾਇਰੈਕਟਰ ਬਰਜਿੰਦਰ ਸਿੰਘ ਨੇ ਦੱਸਿਆ ਕਿ 7 ਜਨਵਰੀ ਤੋਂ 31 ਨਗਰ ਕੌਂਸਲਾਂ ਵਿਚ ਅਵਾਰਾ ਪਸ਼ੂਆਂ , ਮਾਝਾ ਤੇ ਗਾਵਾਂ ਆਦਿ ਦੇ ਗਲੇ ਵਿਚ ਰੇਡੀਅਮ ਯੁਕਤ ਬੈਲਟ ਪਾਇਆ ਜਾ ਰਹੀਆਂ ਹਨ I
ਉਨ੍ਹਾਂ ਕਿਹਾ ਕਿ ਇਹ ਬੈਲਟਾਂ ਲਗਨ ਨਾਲ ਵਾਹਣ ਚਾਲਕ ਨੂੰ ਜਾਨਵਰ ਦੀ ਸੂਹ ਮਿਲ ਜਾਵੇਗੀ I ਇਹ ਬੈਲਟਾਂ ਲਾਈਟ ਪੈਣ ਨਾਲ ਚਮਕਦੀਆਂ ਹਨ ਤੇ ਜੋ ਵਾਹਣ ਚਾਲਕ ਧੁੰਦ ਸਮੇ ਗੱਡੀਆਂ ਦੀ ਵਰਤੋਂ ਕਰਦੇ ਹਨ ਉਹਨਾਂ ਦਾ ਐਕਸੀਡੈਂਟ ਹੋਣ ਤੋਂ ਉਨ੍ਹਾਂ ਦਾ ਬਚਾਅ ਕੀਤਾ ਜਾ ਸਕੇਗਾ I
ਬਰਜਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਰੇਡੀਅਮ ਬੈਲਟਾਂ ਨਾਲ ਕਿਸੇ ਵੀ ਪਸ਼ੂ ਜਾ ਜਾਨਵਰ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਜਾ ਨੁਕਸਾਨ ਨਹੀਂ ਹੋਵੇਗਾ ਬਲਕਿ ਧੁੰਦ ਨਾਲ ਹੁੰਦੇ ਹਾਦਸਿਆਂ ਤੋਂ ਬਚਾ ਹੋਵੇਗਾ i