ਪੈਰਿਸ, 10 ਜਨਵਰੀ 2019 - ਪੈਰਿਸ ਦਾ ਪਹਿਲਾ ਨਿਊਡ ਰੇਸਰਤਾਂ ਸਿਰਫ ਇਕ ਸਾਲ ਵਾਸਤੇ ਗ੍ਰਾਹਕਾਂ ਨੂੰ ਫ੍ਰੈਂਚ ਪਕਵਾਨ ਪਰੋਸਣ ਤੋਂ ਬਾਅਦ ਬੰਦ ਹੋਣ ਲਈ ਤਿਆਰ ਹੈ। ਮੀਡੀਆ ਰਿਪੋਰਟਾਂ ਮੁਤਾਬਕ O'Naturel ਨਾਮੀ ਰੇਸਤਰਾਂ 16 ਫਰਵਰੀ ਨੂੰ ਵਿੱਤੀ ਕਾਰਨਾਂ ਕਰਕੇ ਬੰਦ ਕਰ ਦਿੱਤਾ ਜਾਵੇਗਾ।
ਫੇਸਬੁੱਕ 'ਤੇ ਰੇਸਤਰਾਂ ਦੇ ਮਾਲਕਾਂ ਦੁਆਰਾ ਪੋਸਟ ਕਰਕੇ ਗ੍ਰਾਹਕਾਂ ਨੂੰ 16 ਫਰਵਰੀ ਤੱਕ ਇਸ ਰੇਸਤਰਾਂ 'ਚ ਆ ਕੇ 'ਨੇਕਡ ਡਿਨਰ' ਦਾ ਲੁਤਫ ਲੈਣ ਦੀ ਗੁਜ਼ਾਰਿਸ਼ ਕੀਤੀ ਗਈ ਹੈ।
ਦੱਸਦੇਈਏ ਕਿ ਇਹ ਰੇਸਤਰਾਂ ਨਵਬਰ 2017 'ਚ ਖੋਲ੍ਹਿਆ ਗਿਆ ਸੀ। ਇਸ 'ਚ ਗ੍ਰਾਹਕ ਆਪਣੇ ਕੱਪੜੇ ਉਤਾਰ ਕੇ ਬਿਲਕੁਲ ਨਗਨ ਹੋ ਕੇ ਖਾਣਾ ਖਾਣ ਦਾ ਅਲੱਗ ਤਜ਼ਰਬਾ ਕਰਦੇ ਹਨ ਤੇ ਆਪਣੇ ਮੋਬਾਈਲ ਫੋਨਾਂ ਨੂੰ ਕੱਪੜਿਆਂ ਨਾਲ ਅਲੱਗ ਰੂਮ 'ਚ ਹੀ ਛੱਡਦੇ ਹਨ। ਜਦਕਿ ਰੇਸਤਰਾਂ 'ਚ ਕੰਮ ਕਰਦੇ ਖਾਣਾ ਪਰੋਸਣ ਵਾਲੇ ਹਮੇਸ਼ਾ ਕੱਪੜਿਆਂ 'ਚ ਹੀ ਰਹਿੰਦੇ ਹਨ।