← ਪਿਛੇ ਪਰਤੋ
ਜਗਦੀਸ਼ ਥਿੰਦ
ਫਾਜ਼ਿਲਕਾ 10 ਜਨਵਰੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖ਼ਿਲਾਫ਼ ਕੱਲ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਮਾਮਲੇ ਦੇ ਸਬੰਧ ਵਿੱਚ ਆ ਰਹੇ ਫ਼ੈਸਲੇ ਨੂੰ ਦੇਖਦਿਆਂ ਹੋਇਆਂ ਹਰਿਆਣਾ ਅਤੇ ਪੰਜਾਬ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹੋਏ ਹਨ । ਸੀ ਬੀ ਆਈ ਦੀ ਅਦਾਲਤ ਵੱਲੋਂ ਕੱਲ੍ਹ ਨੂੰ ਇਸ ਕਤਲ ਕੇਸ ਦਾ ਫੈਸਲਾ ਸੁਣਾਇਆ ਜਾਣਾ ਹੈ । ਵਰਨਣਯੋਗ ਹੈ ਕਿ 2003 ਵਿੱਚ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ ਜਿਸ ਸਬੰਧੀ ਅਦਾਲਤ ਵੱਲੋਂ 2003 ਵਿੱਚ ਇਸ ਕਤਲ ਕਾਂਡ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਜਾਂਦੀ ਹੈ ਸੀਬੀਆਈ ਵੱਲੋਂ 2007 ਵਿੱਚ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਵਿੱਚ ਡੇਰਾ ਮੁਖੀ ਨੂੰ 120 ਬੀ ਹਰੀਨ ਸਾਜ਼ਿਸ਼ ਪ੍ਰਸ਼ਨ ਲਈ ਦੋਸ਼ੀ ਠਹਿਰਾਇਆ ਸੀ । ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਡੇਰਾ ਮੁਖੀ ਨੂੰ ਵੀਹ ਸਾਲ ਦੀ ਸਜ਼ਾ ਸੁਣਾਉਣ ਮੌਕੇ ਪੰਚਕੂਲਾ ਸਿਰਸਾ ਅਤੇ ਹੋਰ ਸਥਾਨਾਂ ਤੇ ਹੋਈ ਵੱਡੀ ਹਿੰਸਾ ਵਿੱਚ ਹੋਏ ਮਨੁੱਖੀ ਅਤੇ ਹੋਰ ਨੁਕਸਾਨ ਨੂੰ ਦੇਖਦਿਆਂ ਹੋਇਆ ਕੌਣ ਪੂਰੀ ਚੌਕਸੀ ਤੋਂ ਕੰਮ ਲਿਆ ਜਾ ਰਿਹਾ ਹੈ ਮਾਲਵਾ ਖੇਤਰ ਦੇ ਅੱਠ ਜ਼ਿਲ੍ਹਿਆਂ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦੀ ਵਿਵਸਥਾ ਕੀਤੀ ਗਈ ਹੋਈ ਹੈ । ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਵੱਖ ਵੱਖ ਸੰਵੇਦਨਸ਼ੀਲ ਸਥਾਨਾਂ ਤੇ ਲਗਾਈ ਗਈ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੇ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਐੱਸ ਡੀ ਐੱਮ ਤਹਿਸੀਲਦਾਰ ਨਹਿਰ ਸੀ ਦਾਰ ਅਤੇ ਹੋਰ ਅਧਿਕਾਰੀਆਂ ਨੂੰ ਨਿਯੁਕਤ ਕਰ ਕੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਪ੍ਰਬੰਧਾਂ ਦੀ ਵਾਗਡੋਰ ਸੌਂਪੀ ਹੈ ਇਸ ਦੌਰਾਨ ਹੀ ਮੀਡੀਆ ਰਿਪੋਰਟਾਂ ਅਨੁਸਾਰ ਹਰਿਆਣਾ ਦੀ ਸੁਨਾਰੀਆ ਜੇਲ ਦੇ ਬਾਹਰ ਵਾਰ ਸੁਰੱਖਿਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਕਮਿਸ਼ਨਰ ਹਿਸਾਰ ਰੇਂਜ ਪੰਕਜ ਜੈਨ ਅਤੇ ਡਿਪਟੀ ਕਮਿਸ਼ਨਰ ਪ੍ਰਭਜੀਤ ਸਿੰਘ ਵੱਲੋਂ ਡੀ ਸੀ ਦਫ਼ਤਰ ਸਿਰਸਾ ਵਿੱਚ ਕੀਤੀ ਗਈ ਬੈਠਕ ਤੋਂ ਬਾਅਦ ਡੀਐਸਪੀ ਰਵਿੰਦਰ ਤੋਮਰ ਦੀ ਅਗਵਾਈ ਹੇਠ ਪੂਰਾ ਸਿਰਸਾ ਸ਼ਹਿਰ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਫਲੈਗ ਮਾਰਚ ਕੀਤਾ ਗਿਆ ਗੱਡੀਆਂ ਉੱਤੇ ਸਵਾਰ ਹਥਿਆਰਬੰਦ ਪੁਲਸ ਦੇ ਜਵਾਨਾਂ ਨੇ ਪੁਲਿਸ ਲਾਈਨ ਤੋਂ ਫਲੈਗ ਮਾਰਚ ਸ਼ੁਰੂ ਕਰ ਕੇ ਇਹ ਮਾਰਚ ਬਾਬਾ ਭੁੰਮਣ ਸ਼ਾਹ ਚੌਕ ਤੋਂ ਘੁੰਮ ਕੇ ਬੱਸ ਅੱਡੇ ਉੱਪਰ ਪੁੱਜਿਆ । ਇਸ ਤੋਂ ਬਾਅਦ ਬੱਸ ਅੱਡੇ ਤੋਂ ਚੱਲ ਕੇ ਸ਼ਾਹ ਸਤਨਾਮ ਚੌਕ ਵਿੱਚੋਂ ਹੁੰਦਾ ਹੋਇਆ ਡੇਰਾ ਸੱਚਾ ਅਤੇ ਨੇੜਲੇ ਪਿੰਡਾਂ ਵਿੱਚ ਵੀ ਪੁਲਿਸ ਨੇ ਫਲੈਗ ਮਾਰਚ ਦੌਰਾਨ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਦਾਲਤ ਵੱਲੋਂ ਆਉਣ ਵਾਲੇ ਕਿਸੇ ਕਿਸਮ ਦੇ ਫੈਸਲੇ ਮੌਕੇ ਲੋਕ ਅਮਨ ਸ਼ਾਂਤੀ ਬਣਾਈ ਰੱਖਣ ।ਇਸ ਦੌਰਾਨ ਹਰਿਆਣਾ ਪੁਲਸ ਵੱਲੋਂ ਰਾਮ ਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਵੱਲ ਤਵੱਜੋਂ ਦਿੰਦਿਆਂ ਹੋਇਆਂ ਉਨ੍ਹਾਂ ਦੇ ਨਾਲ ਪਹਿਲੇ ਤੋਂ ਹੀ ਤੈਨਾਤ ਸੁਰੱਖਿਆ ਕਰਮੀਆਂ ਦੀ ਗਿਣਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ ।
Total Responses : 265