ਰਜਨੀਸ਼ ਸਰੀਨ
ਐੱਸ.ਐੱਸ.ਏ. ਨਗਰ 10 ਜਨਵਰੀ 2019: ਪਰਖਕਾਲ ਦੋ ਸਾਲ ਕਰਵਾਉਣ, ਦੁਬਾਰਾ ਪੋਰਟਲ ਖੁੱਲ੍ਹਵਾਉਣ ਅਤੇ ਅਧਿਆਪਕਾਂ ਦੀਆਂ ਆਰਜ਼ੀ ਅਡਜਸਟਮੈਂਟਾਂ ਰੱਦ ਕਰਵਾਉਣ ਜਿਹੇ ਅਹਿਮ ਮੁੱਦਿਆਂ ਨੂੰ ਲੈ ਕੇ ਅੱੱਜ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੀ ਇੱਕ ਅਹਿਮ ਮੀਟਿੰਗ ਅਧਿਆਪਕ ਆਗੂ ਗੁਰਪ੍ਰੀਤ ਰੂਪਰਾ, ਸੁਨੀਲ ਮੋਹਾਲੀ ਅਤੇ ਦੀਪਕ ਦਹੀਆ ਦੀ ਅਗਵਾਈ ਵਿਚ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਓ.ਪੀ.ਸੋਨੀ ਨਾਲ ਚੰਡੀਗੜ੍ਹ ਵਿਖੇ ਹੋਈ। ਐਸੋਸੀਏਸ਼ਨ ਦੇ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਅੱਗੇ ਮੰਗ ਰੱਖੀ ਕਿ ਐੱਸ.ਐੱਸ.ਏ/ਰਮਸਾ ਤੋਂ ਸਿੱਖਿਆ ਵਿਭਾਗ ਵਿੱਚ ਰੈਗੁਲਰ ਹੋਏ ਅਧਿਆਪਕ ਪਿਛਲੇ ੯-੧੦ ਸਾਲਾਂ ਤੋਂ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਅਪਣੀ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਦੀ ਉੱਤਮ ਸੇਵਾਵਾਂ ਕਾਰਨ ਹੀ ਵਿਭਾਗ ਵਲੋਂ ਹਰ ਸਾਲ ਕੰਟਰੈਕਟ ਵੀ ਰਿਨਿਉ ਕੀਤਾ ਜਾਦਾਂ ਰਿਹਾ ਹੈ। ਇਸ ਲਈ ਇਹਨਾਂ ਅਧਿਆਪਕਾਂ ਤੇ ੩ ਸਾਲ ਪਰਖਕਾਲ ਲਗਾਉਣਾ ਇਨ੍ਹਾਂ ਲਈ ਮਾਨਸਿਕ ਤਨਾਅ ਬਣਿਆ ਹੋਇਆ ਹੈ। ਇਸ ਲਈ ਪਿਛਲੀ ਸਰਵਿਸ ਦਾ ਹਵਾਲਾ ਦਿੰਦੇ ਹੋਏ ਜੇਕਰ ਸੰਭਵ ਹੋਵੇ ਤਾਂ ਪਰਖਕਾਲ ਖਤਮ ਕੀਤਾ ਜਾਵੇ, ਨਹੀ ਤਾਂ ਦੋ ਸਾਲ ਕੀਤਾ ਜਾਵੇ। ਸਿੱਖਿਆ ਮੰਤਰੀ ਵਲੋਂ ਇਹ ਮੰਗ ਕੈਬਨਿਟ ਦੀ ਮੀਟਿੰਗ ਵਿਚ ਵਿਚਾਰਨ ਦਾ ਭਰੋਸਾ ਦਿੱਤਾ।ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਮੰਗ ਰੱਖੀ ਕਿ ਜੋ ਅਧਿਆਪਕ ਰੈਗੂਲਰ ਦੀ ਆਪਸ਼ਨ ਲੈਣ ਤੋਂ ਰਹਿ ਗਏ ਹਨ ਉਹ ਲਗਾਤਾਰ ਉਹਨਾਂ ਤੱਕ ਪਹੁੰਚ ਕਰ ਰਹੇ ਹਨ ਸੋ ਉਹਨਾਂ ਨੂੰ ਇਕ ਵਾਰ ਦੁਬਾਰਾ ਮੌਕਾ ਦੇਣ ਲਈ ਪੋਰਟਲ ਨੂੰ ਦੋ ਦਿਨ ਲਈ ਖੋਲਿਆ ਜਾਵੇ। ਜਿਸ 'ਤੇ ਸਿੱਖਿਆ ਮੰਤਰੀ ਵਲੋਂ ਆਖਰੀ ਵਾਰ ਦੋ ਦਿਨਾਂ ਲਈ ਪੋਰਟਲ ਖੋਲਣ ਦੀ ਐਸੋਸੀਏਸ਼ਨ ਦੀ ਮੰਗ 'ਤੇ ਸਹਿਮਤੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਵਲੋਂ ਅੱਜ ਦੀ ਮੀਟਿੰਗ ਜਸਵਿੰਦਰ ਮਾਨਸਾ, ਸੁਖਜੀਤ ਰੋਪੜ, ਸੁਖਜਿੰਦਰ ਮੋਗਾ, ਬਲਵਿੰਦਰ ਫ਼ਰੀਦਕੋਟ, ਲਖਵੀਰ ਮੋਹਾਲੀ, ਸੁਸ਼ੀਲ, ਅਮਰਦੀਪ ਕੌਰ ਕਾਹਲੋ, ਪਵਿੱਤਰ ਕੌਰ, ਹਰਪ੍ਰੀਤ ਕੌਰ, ਮੋਨਿਕਾ, ਮਦਨ ਲਾਲ ਮੁਕਤਸਰ, ਗੁਰਿੰਦਰ ਸਿੰਘ, ਸੁਨੀਲ ਧਨਾਸ, ਅਸ਼ਵਨੀ ਮੋਗਾ, ਰਮਨ, ਓਮ ਪ੍ਰਕਾਸ਼, ਕੁਲਵੰਤ ਸਿੰਘ, ਸੁਖਵਿੰਦਰ ਬਰਨਾਲਾ ਵਿੱਚ ਆਦਿ ਅਧਿਆਪਕ ਹਾਜ਼ਰ ਸਨ।