ਚੰਡੀਗੜ੍ਹ, 11 ਜਨਵਰੀ - ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ, ਕਹਾਣੀਕਾਰ, ਲੇਖਕ, ਕਵੀ ਅਤੇ ਅਦਾਰਾ 'ਮਹਿਰਮ' ਪਬਲੀਕੇਸ਼ਨ ਦੇ ਮੁਖੀ ਬੀ. ਐੱਸ. ਬੀਰ ਸੰਖੇਪ ਬਿਮਾਰੀ ਪਿੱਛੋਂ ਸ਼ੁੱਕਰਵਾਰ ਨੂੰ ਅਕਾਲ ਚਲਾਣਾ ਕਰ ਗਏ। ਉਹ ਪੰਜਾਬੀ ਸਾਹਿਤ ਅਕਾਡਮੀ ਦੇ ਜੀਵਨ ਮੈਂਬਰ ਹੋਣ ਤੋਂ ਇਲਾਵਾ ਕਈ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਦੇ ਸਰਗਰਮ ਮੈਂਬਰ ਸਨ। ਮਾਡਰਨ ਖੇਤੀ ਕਿਸਾਨ ਮੇਲਿਆਂ ਦੀ ਲੜੀ ਚਲਾ ਕੇ ਉਹ ਪੰਜਾਬ ਖੇਤੀ ਯੂਨੀਵਰਸਿਟੀ ਦਾ ਗਿਆਨ ਪਸਾਰ ਚ ਹੱਥ ਵਟਾਇਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 11 ਜਨਵਰੀ ਬਾਅਦ ਦੁਪਹਿਰ ਤਿੰਨ ਵਜੇ ਅਲੌਹਰਾਂ ਗੇਟ ਨਾਭਾ ਦੇ ਸ਼ਮਸ਼ਾਨ ਘਾਟ ਵਿਖੇ ਹੋਵੇਗਾ।