ਤਹਿਸੀਲਦਾਰ ਬਠਿੰਡਾ ਦਾ ਦਫਤਰ ਜੋ ਲੋਕ ਸੂਚਨਾ ਐਕਟ ਨੂੰ ਟਿੱਚ ਜਾਣਦਾ
ਵਿਸ਼ੇਸ਼ ਪ੍ਰਤੀਨਿਧ ਅਮ੍ਰਿਤ ਪਾਲ ਬਰਾੜ
ਬਠਿੰਡਾ , 15 ਜਨਵਰੀ 2019: ਭਾਵੇ ਲੋਕ ਸੂਚਨਾ ਅਧਿਕਾਰ ਐਕਟ ਨੂੰ ਲਾਗੂ ਹੋਏ ਨੂੰ 13 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਅਜੇ ਤਕ ਪੰਜਾਬ ਸਰਕਾਰ ਦੇ ਮਾਲ ਮਹਿਕਮਾ ਦੇ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ i ਜਾਪਦਾ ਹੈ ਕਿ ਮਾਲ ਵਿਭਾਗ ਦੇ ਅਧਿਕਾਰੀ ਅਜੇ ਤਕ ਇਸ ਕ਼ਾਨੂਨ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਅਸਮਰਥ ਹਨ i
ਇਸ ਗੱਲ ਦੇ ਸੰਕੇਤ ਇਕ ਐਨ ਆਰ ਆਈ ਪਰਿਵਾਰ ਵਲੋਂ ਤਹਿਸੀਲਦਾਰ ਬਠਿੰਡਾ ਦੇ ਦਫਤਰ ਵਿਚ ਪਾਈ ਦਰਖ਼ਾਸਤ ਨੂੰ ਵਾਚਣ ਉਪਰੰਤ ਮਿਲਦਾ ਹੈ I ਕਹਾਣੀ ਇਹ ਹੈ, ਕਿ ਜ਼ਿਲਾ ਬਠਿੰਡਾ ਦੇ ਪਿੰਡ ਚੱਕ ਅੱਤਰ ਸਿੰਘ ਵਾਲਾ ਦੇ ਵਸਨੀਕ ਸੁਰਜੀਤ ਸਿੰਘ , ਪ੍ਰਵੇਜ ਸਿੰਘ, ਜੋ ਆਸਟ੍ਰੇਲੀਆ ਵਿਚ ਰਹਿੰਦੇ ਹਨ ਤੇ ਅੰਮ੍ਰਿਤ ਪਾਲ ਸਿੰਘ ਨੇ ਸਾਲ 2016 ਵਿਚ ਇਕ ਦਰਖ਼ਾਸਤ ਤਹਿਸੀਲਦਾਰ ਬਠਿੰਡਾ ਨੂੰ ਦੇਕੇ ਆਪਣੀਆਂ ਜਮੀਨਾਂ ਦੀਆ ਗਿਰਦਾਵਰੀਆ ਦਰੁਸਤ ਕਰਨ ਦੀ ਪ੍ਰਤੀ ਬੇਨਤੀ ਕੀਤੀ ਸੀ I
ਤਹਿਸੀਲਦਾਰ ਬਠਿੰਡਾ ਨੇ ਇਹ ਪ੍ਰਤੀ ਬੇਨਤੀ ਆਪਣੇ ਹੁਕਮ ਨੰਬਰ 1439 ਮਿਤੀ 16.03.2016 ਰਾਹੀਂ ਹਲਕਾ ਪਟਵਾਰੀ ਨੂੰ ਕਾਰਵਾਈ ਕਰਨ ਹਿਦਾਇਤ ਕੀਤੀ ਸੀ i ਹੁਣ ਅੰਮ੍ਰਿਤ ਪਾਲ ਸਿੰਘ ਨੇ ਮਿਤੀ 6 ਦਸੰਬਰ 2018 ਨੂੰ ਤਹਿਸੀਲਦਾਰ ਬਠਿੰਡਾ ਦੇ ਲੋਕ ਸੂਚਨਾ ਅਧਿਕਾਰੀ ਨੂੰ ਉਪਰੋਕਤ ਦਰਖ਼ਾਸਤ ਉਪਰ ਕੀਤੀ ਗਈ ਵਾਰੇ ਜਾਣਕਾਰੀ ਮੰਗੀ I ਨਿਯਮ ਮੁਤਾਬਿਕ ਇਹ ਜਾਣਕਾਰੀ 30 ਦੇ ਅੰਦਰ ਮੁਹਈਆ ਕਰਵਾਉਣੀ ਸੀ , ਪਾਰ 30 ਦਿਨ ਬੀਤਣ ਉਪਰੰਤ ਵੀ ਬਿਨੈਕਾਰ ਨੂੰ ਨਾ ਕੋਈ ਜਾਣਕਾਰੀ ਮੁਹਈਆ ਕਾਰਵਾਈ ਗਈ ਤੇ ਨਾ ਕੋਈ ਦਰਖ਼ਾਸਤ ਨੂੰ ਰੱਦ ਕਰਨ ਵਾਰੇ ਸੂਚਨਾ ਦਿਤੀ ਗਈ I
ਇਹ ਦੱਸਣਾ ਯੋਗ ਹੈ ਕਿ ਇਹ ਇਕ ਸਾਧਾਰਨ ਸੂਚਨਾ ਮੰਗੀ ਗਈ ਸੀ ਜੋ ਕਿਸੇ ਵੀ ਤਰਾਂ ਸੂਚਨਾ ਨਾ ਦੇਣ ਵਾਲੀ ਸ਼੍ਰੇਣੀ ਵਿਚ ਨਹੀਂ ਆਉਂਦੀ ਹੈ ਪਰ ਜਿਸ ਤਰਾਂ ਮਾਲ ਮਹਿਕਮੇ ਵਲੋਂ ਇਸ ਦਰਖ਼ਾਸਤ ਨੂੰ ਅੱਖੋਂ ਪਰੋਖੇ ਕੀਤਾ ਹੈ ਉਸ ਤੋਂ ਜਾਪਦਾ ਹੈ ਕਿ ਮਹਿਕਮੇ ਵਿਚ ਉੱਚ ਅਧਿਕਾਰੀਆਂ ਵਲੋਂ ਲੋਕ ਸੂਚਨਾ ਕ਼ਾਨੂਨ ਦੇ ਤਹਿਤ ਆਉਣ ਵਾਲਿਆਂ ਦਰਖ਼ਾਸਤਾਂ ਦੀ ਕੋਈ ਨਿਗਰਾਨੀ ਨਹੀਂ ਕੀਤੀ ਜਾ ਰਹੀ ਜਿਸਦਾ ਕਿ ਕ਼ਾਨੂਨ ਵਿਚ ਪ੍ਰਬਦਾਂਨ ਹੈ I ਜ਼ਿਲੇ ਦੇ ਡਿਪਟੀ ਕਮਿਸ਼ਨਰ ਵਲੋਂ ਰੇਵੇਣੂਏ ਦੀ ਕਾਰਗੁਜਾਰੀ ਦੀ ਸਮੀਕਸ਼ਾ ਕਰਨ ਵਾਲਿਆਂ ਮੀਟਿੰਗਾਂ ਵਿਚ ਵੀ ਲੋਕ ਸੂਚਨਾ ਐਕਟ ਦੀਆ ਦਰਖਾਸਤਾਂ ਦੀ ਕੋਈ ਸਮੀਕਸ਼ਾ ਦਾ ਏਜੇਂਡਾ ਨਹੀਂ ਹੁੰਦਾ I
ਹੁਣ ਪ੍ਰਾਰਥਿਆ ਵਲੋਂ ਇਸ ਦੀ ਲੋਕ ਸੂਚਨਾ ਐਕਟ ਦੀ ਧਾਰਾ 19 ਅਧੀਨ ਅਪੀਲ ਐਸ ਡੀ ਐਮ ਬਠਿੰਡਾ ਦੇ ਦਾਇਰ ਕੀਤੀ ਗਈ ਹੈ I ਇੱਥੇ ਇਹ ਵਰਨਣਯੋਗ ਹੈ ਕਿ ਕਾਲਚਾਰਾਨੀ ਦਾ ਉਹ ਪਟਵਾਰੀ ਜਿਸ ਨੇ ਸੂਚਨਾ ਐਕਟ ਦੀ ਪ੍ਰਵਾਹ ਨਹੀਂ ਕੀਤੀ, ਅੱਜ ਦੀ ਘੜੀ ਜੇਲ ਵਿਚ ਹੈ , ਪਿਛਲੇ ਹਫਤੇ ਵਿਜੀਲੈਂਸ ਦੇ ਟੀਮ ਨੇ ਉਸ ਨੂੰ ਇੰਤਕਾਲ ਦਰਜ ਕਰਨ ਬਦਲੇ 8000 ਰੁਪਏ ਵੜੀ ਲੈਂਦੇ ਹੋਏ ਰੰਗੇ ਹਥ ਕਾਬੂ ਕੀਤਾ ਹੈ I