ਵਿਸ਼ੇਸ ਪ੍ਰਤੀਨਿਧ ਅਮ੍ਰਿਤ ਪਾਲ ਬਰਾੜ
ਬਠਿੰਡਾ, 15 ਜਨਵਰੀ 2019 : ਪਿਛਲੇ ਦਿਨੀ ਜ਼ਿਲਾ ਬਠਿੰਡਾ ਪੁਲਿਸ ਵਲੋਂ ਥਾਣਾ ਨੰਦਗੜ੍ਹ ਦੇ ਥਾਣੇਦਾਰ ਭੁਪਿੰਦਰ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਘੁੱਦਾ ਦੇ ਦੌਰੇ ਦੌਰਾਨ ਵੱਡੀ ਅਣਗਹਿਲੀ ਕਾਰਨ ਸਸਪੈਂਡ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਉਸਨੂੰ ਪੁਲਿਸ ਲਾਇਨ ਵਿਚ ਭੇਜਿਆ ਗਿਆ ਸੀ । ਇਸ ਸੰਬੰਧ ਵਿਚ ਸੂਚਨਾ ਅਧਿਕਾਰ ਐਕਟ ਅਧੀਨ ਬਾਬੂਸ਼ਾਹੀ ਦੇ ਨੁਮਾਇੰਦੇ ਅੰਮ੍ਰਿਤ ਪਾਲ ਸਿੰਘ ਵਲੋਂ ਪੁਲਿਸ ਵਿਭਾਗ ਦੇ ਲੋਕ ਸੂਚਨਾ ਅਧਿਕਾਰੀ ਤੋਂ ਜਾਣਕਾਰੀ ਮੰਗੀ ਗਈ ਸੀ I
ਮੁਅੱਤਲੀ ਬਾਰੇ ਜਾਣਕਾਰੀ ਦੇਣ ਤੋਂ ਪੰਜਾਬ ਪੁਲਿਸ ਦਾ ਸੂਚਨਾ ਅਧਿਕਾਰੀ ਮੁਨਕਿਰ
ਲੋਕ ਸੂਚਨਾ ਅਧਿਕਾਰੀ ਨੇ ਜਵਾਬ ਵਿਚ ਕਿਹਾ ਹੈ ਕਿ "ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੁਰੱਖਿਆ ਪੱਖੋਂ ਦਿੱਤੀ ਗਈ ਜੈਡ ਸੁਰੱਖਿਆ ਦੀ ਵਜ੍ਹਾ ਕਰਕੇ ਅਤਿ ਸੰਵੇਦਨਸ਼ੀਲ ਮਾਮਲਾ ਹੋਣ ਕਾਰਣ ਮੰਗਿਆ ਗਿਆ ਰਿਕਾਰਡ ਲੋਕ ਸੂਚਨਾ ਅਧਿਕਾਰ ਐਕਟ 2005 ਦੀ ਧਾਰਾ 8 (g ) ਅਧੀਨ ਕਾਰਣ ਮੁਹੱਇਆ ਨਹੀਂ ਕੀਤਾ ਜਾ ਸਕਦਾ"
ਬਾਬੂਸ਼ਾਹੀ ਦੇ ਨੁਮਾਇੰਦੇ ਅੰਮ੍ਰਿਤ ਪਾਲ ਸਿੰਘ ਵੱਲੋਂ ਕੀ ਜਾਣਕਾਰੀ ਮੰਗੀ ਗਈ ਸੀ ?
ਪ੍ਰਾਰਥੀ ਵੱਲੋਂ ਸਾਬਕਾ ਥਾਣੇਦਾਰ ਨੂੰ ਸਸਪੈਂਡ ਕਰਨ ਦੇ ਹੁਕਮ ਦੀ ਕਾਪੀ ਮੰਗੀ ਸੀ , ਜੋ ਲੋਕ ਸੂਚਨਾ ਐਕਟ 2005 ਦੀ ਧਾਰਾ 8 (g ) ਅਧੀਨ ਨਹੀਂ ਆਉਂਦੀ ਹੈ, ਦੂਜਾ ਉਸ ਨੋਟਿੰਗ ਸ਼ੀਟ ਦੀ ਕਾਪੀ ਮੰਗੀ ਸੀ ,ਜਿਸ ਦੇ ਅਧਾਰ ਉਤੇ ਭੁਪਿੰਦਰ ਸਿੰਘ ਨੂੰ ਸਸਪੈਂਡ ਕੀਤਾ ਗਿਆ , ਤੀਜਾ ਭੁਪਿੰਦਰ ਸਿੰਘ ਵਿਰੁੱਧ ਵਿਭਾਗੀ ਕਾਰਵਾਈ ਕਰਨ ਦਾ ਜਿੰਮਾ ਕਿਸ ਅਫਸਰ ਨੂੰ ਦਿਤਾ ਗਿਆ ਹੈ ਅਤੇ ਚੌਥਾ ਇਸ ਕੇਸ ਦਾ ਮਜੂਦਾ ਸਟੇਟਸ ਕੀ ਹੈ , ਇਹ ਪੁੱਛਿਆ ਗਿਆ ਸੀ
ਆਰ ਟੀ ਆਈ ਕਾਰਕੁਨਾਂ ਤੇ ਕ਼ਾਨੂਨ ਦਾਨਾਂ ਦੀ ਰਾਏ ਮੁਤਾਬਿਕ ਇਨ੍ਹਾਂ 4 ਸਵਾਲਾਂ ਵਿਚ ਅਜਿਹਾ ਕੁਝ ਵੀ ਨਹੀਂ ਜਿਸ ਨੂੰ ਲੋਕ ਸੂਚਨਾ ਐਕਟ 2005 ਦੀ ਧਾਰਾ 8 (g ) ਅਧੀਨ ਕਰਾਰ ਦਿਤਾ ਜਾਵੇ
ਲੋਕ ਸੂਚਨਾ ਐਕਟ ਦੀ ਧਾਰਾ 8 (G) ਕੀ ਕਹਿੰਦੀ ਹੈ ?
ਲੋਕ ਸੂਚਨਾ ਐਕਟ ਦੀ ਧਾਰਾ 8 (G) ਮੁਤਾਬਿਕ, ਸੂਚਨਾ, ਜਿਸ ਨਾਲ ਤਫਤੀਸ਼ ਦੀ ਪ੍ਰੀਕਿਰਿਆ ਜਾਂ ਅਪਰਾਧੀਆਂ ਦੇ ਫੜੇ ਜਾਣ ਜਾਂ ਮੁਕਦਮਾ ਚਲਾਉਣ ਵਿਚ ਅੜਚਨ ਪਵੇਗੀ , ਤਾਂ ਸੂਚਨਾ ਦੇ ਪ੍ਰਗਟਾਵੇ ਤੋਂ ਛੂਟ ਦਿਤੀ ਜਾ ਸਕਦੀ
Section 8(1) (g) in the Right to Information Act, 2005
(g) Information, the disclosure of which would endanger the life or physical safety of any person or identify the source of information or assistance given in confidence for law enforcement or security purposes;
ਪੁਲਿਸ ਵਿਭਾਗ ਭੁਪਿੰਦਰ ਸਿੰਘ ਦੀ ਮੁਆਤਾਲੀ ਦੀ ਜਾਣਕਾਰੀ ਦੇਣ ਤੋਂ ਕਿਓਂ ਝਿਜਕ ਰਿਹਾ ਹੈ , ਇਸ ਗੱਲ ਦਾ ਜਵਾਬ ਤਾਂ ਪੁਲਿਸ ਵਿਭਾਗ ਹੀ ਦੇ ਸਕਦਾ ਹੈ I ਪਰਾਰਥੀ ਵਲੋਂ ਲੋਕ ਸੂਚਨਾ ਕਾਨੂਨ ਦੀ ਧਾਰਾ 19 ਅਧੀਨ ਪਾਈ ਗਈ ਅਪੀਲ ਅੱਪੈਲਾਂਟ ਅਧਿਕਾਰੀ ਆਈ ਜੀ ਬਠਿੰਡਾ ਜ਼ੋਨ ਦੇ ਦਫਤਰ ਪਹੁੰਚ ਚੁਕੀ ਹੈ ਹੁਣ ਉਨਾ ਵਲੋਂ ਇਸ ਦਾ ਨਿਪਟਾਰਾ ਕੀਤਾ ਜਾਣਾ ਹੈ I