← ਪਿਛੇ ਪਰਤੋ
ਨਵਾਂਸ਼ਹਿਰ, 15 ਜਨਵਰੀ 2019: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਪ੍ਰੀਤਇੰਦਰ ਸਿੰਘ ਬੈਂਸ ਵੱਲੋਂ ਗਿਆਨਮ ਐਜੂਕੇਸ਼ਨ ਤੇ ਟ੍ਰੇਨਿੰਗ ਪ੍ਰਾਈਵੇਟ ਲਿਮਿਟਡ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਧੀਨ ਚੱਲ ਰਹੇ ਰੂਰਲ ਸਕਿਲ ਸੈਂਟਰ ਸੜੋਆ ਦਾ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਸੈਂਟਰ ਵਿੱਚ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸੈਂਟਰ ਵਿੱਚ ਮੌਜੂਦ ਬੈਚ ਦੇ ਸਿਖਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਅਤੇ ਸਕਿਲ ਟ੍ਰੇਨਿੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਸੈਂਟਰ ਵਿੱਚ ਮੌਜੂਦਾ ਦੂਸਰੇ ਬੈਚ ਦੇ ਸਿਖਿਆਰਥੀਆਂ ਨੂੰ ਵਰਦੀਆਂ ਵੀ ਵੰਡੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਅਧੀਨ ਨੈਸ਼ਨਲ ਅਰਬਨ ਲਾਈਵਲੀਹੁਡ ਮਿਸ਼ਨ ਯੋਜਨਾ ਅਧੀਨ ਬਲਾਚੌਰ ਅਤੇ ਨਵਾਂਸ਼ਹਿਰ ਵਿੱਚ ਸ਼ਹਿਰੀ ਗਰੀਬ ਬੱਚਿਆਂ੍ਰ ਲਈ ਸਕਿਓਰਟੀ ਗਾਰਡ ਅਤੇ ਡਾਕੂਮੈਂਟ ਅਸਿਸਟੈਂਟ ਟ੍ਰੇਡਾਂ ਵਿੱਚ ਮੁਫ਼ਤ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਬੱਚਿਆਂ ਨੂੰ ਸਿਖਲਾਈ ਉਪਰੰਤ ਨੌਕਰੀ ਲਗਵਾਇਆ ਜਾਵੇਗਾ ਜਾਂ ਸਵੈ ਰੋਜ਼ਗਾਰ ਲਈ ਮੌਕੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਸ਼ਹਿਰੀ ਉਮੀਦਵਾਰ ਜਿਸਦੀ ਪਰਿਵਾਰਿਕ ਆਮਦਨ 3.0 ਲੱਖ ਤੋਂ ਘੱਟ ਹੈ ਉਹ ਇਨ੍ਹਾਂ ਟ੍ਰੇਡਜ਼ ਵਿੱਚ ਦਾਖਲਾ ਲੈਣ ਲਈ ਨਵਾਂਸ਼ਹਿਰ ਵਿਖੇ ਸੁਵਿਧਾ ਕੇਂਦਰ ਦੀ ਪਹਿਲੀ ਮੰਜ਼ਿਲ ਉੱਪਰ ਸਥਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਦਫ਼ਤਰ ਜਾਂ ਮੋਬਾਈਲ ਨੰਬਰ 9419218613 ’ਤੇ ਸੰਪਰਕ ਕਰ ਸਕਦੇ ਹਨ।
Total Responses : 188