ਨਵੀਂ ਦਿੱਲੀ, 16 ਜਨਵਰੀ 2019 - ਬੀਤੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਮੇਲ ਰਾਹੀਂ ਉਨ੍ਹਾਂ ਦੀ ਧੀ ਨੂੰ ਕਿਡਨੈਪ ਕਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਦਿੱਲੀ ਪੁਲਿਸ ਦੇ ਹੱਥ ਲੱਗ ਗਿਆ ਹੈ।
ਪੁਲੀਸ ਨੇ ਮੰਗਲਵਾਰ ਨੂੰ ਧਮਕੀ ਦੇਣ ਵਾਲੇ 21 ਸਾਲਾ ਵਿਕਾਸ, ਬਿਹਾਰ ਨਿਵਾਸੀ ਨੂੰ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਧਮਕੀ ਦੇਣ ਵਾਲਾ ਸ਼ਖਸ ਮਾਨਸਿਕ ਤੌਰ ਤੇ ਬਿਮਾਰ ਹੈ। ਉਸਨੇ ਖੁਲਾਸਾ ਕੀਤਾ ਕਿ ਉਸਨੇ ਆਪਣਾ ਇਲਾਜ ਕਰਾਉਣ ਦੀ ਮਨਸ਼ਾ ਨਾਲ ਆਪਣੇ ਫੋਨ ਤੋਂ ਈਮੇਲ ਭੇਜੀ ਸੀ। ਪੁਲਿਸ ਨੇ ਮੁਲਜ਼ਮ ਨੂੰ ਰਾਏਬਰੇਲੀ ਤੋਂ ਗ੍ਰਿਫਤਾਰ ਕਰਕੇ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ।