ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਦਲ ਕਾਉਂਸਲਰ ਨਿਰਮਲ ਸਿੰਘ ਦੇ ਘਰ
ਅਮ੍ਰਿਤਪਾਲ ਬਰਾੜ
ਚੰਡੀਗੜ੍ਹ, 16 ਜਨਵਰੀ 2019 - ਲੰਘੇ ਸ਼ਨੀਵਾਰ ਨੂੰ ਬਠਿੰਡਾ ਦੇ ਚਾਰ ਅਕਾਲੀ ਕਾਰਪੋਰੇਸ਼ਨ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਿਆ ਸੀ। ਉਨ੍ਹਾਂ ਦੋਸ਼ ਲਾਉਂਦਿਆਂ ਪਾਰਟੀ ਤੋਂ ਅਸਤੀਫ਼ਾ ਦਿੱਤਾ ਸੀ। ਅਸਤੀਫ਼ੇ ਦੇਣ ਵਾਲੇ ਕਾਰਪੋਰੇਸ਼ਨ ਮੈਂਬਰਾਂ 'ਚ ਹਰਮੰਦਰ ਸਿੰਘ, ਰਾਜਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਸੰਧੂ ਤੇ ਬਲਜੀਤ ਸਿੰਘ ਸ਼ਾਮਲ ਸਨ। ਇਨਾਂ ਅਗੁਆ ਨੇ ਹਰਸਿਮਰਤ ਕੌਰ ਬਾਦਲ ਦੇ ਪੀ ਏ ਦੇ ਖਿਲਾਫ ਭੜਾਸ ਕਢ ਦੇ ਹੋਈਆ ਦੋਸ਼ ਲਾਇਆ ਸੀ ਕੀ ਪਾਰਟੀ ਵਿੱਚ ਪੀ ਏ ਕਲਚਰ ਦਾ ਬੋਲਬਾਲਾ ਹੈ, ਵਰਕਰਾਂ ਦੀ ਕੋਈ ਕਦਰ ਨਹੀਂ I
ਚਾਰਾਂ ਕਾਰਪੋਰੇਸ਼ਨ ਮੈਂਬਰਾਂ ਦੇ ਅਸਤੀਫਿਆਂ ਤੋਂ ਬਾਅਦ ਅੱਜ ਬੁੱਧਵਾਰ ਨੂੰ ਇਕ ਰੌਚਕ ਗੱਲ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਅੱਜ ਇੰਨ੍ਹਾਂ ਕਾਰਪੋਰੇਸ਼ਨ ਮੈਂਬਰਾਂ 'ਚੋਂ ਇੱਕ ਨਿਰਮਲ ਸਿੰਘ ਸੰਧੂ ਦੇ ਘਰ ਜਾ ਵੜੇ। ਜਿਥੇ ਬਾਦਲ ਦੇ ਪਹੁੰਚਦਿਆਂ ਹੀ ਬਾਗੀ ਹੋਏ ਕੌਂਸਲਰ ਦੇ ਤੇਵਰ ਹੀ ਬਦਲ ਗਏ। ਬਾਗੀ ਹੋਏ ਕੌਂਸਲਰ ਨੇ ਜਿਥੇ ਖੁਦ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ, ਉਥੇ ਹੀ ਵੱਡੇ ਬਾਦਲ ਅੱਗੇ ਇਹੋ ਜਿਹੀ ਕਿਸੇ ਵੀ ਗੱਲ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਅਕਾਲੀਦਲ ਦਾ ਹੀ ਹਿੱਸਾ ਹਨ ਅਤੇ ਰਹਿਣਗੇ।