ਪਟਿਆਲਾ, 16 ਜਨਵਰੀ 2019 (ਜੀ ਐੱਸ ਪੰਨੂ ) : 15 ਜਨਵਰੀ ਨੂੰ ਸੰਦੀਪ ਜੈਨ ਪੁੱਤਰ ਅਸ਼ੋਕ ਕੁਮਾਰ ਜੈਨ ਵਾਸੀ #60/12 ਜੈਨ ਮੁਹੱਲਾ ਵਾਰਡ 15 ਸਮਾਣਾ ਦੀ ਮਹਾਵੀਰ ਜਵੈਲਰਜ ਸਦਰ ਬਾਜ਼ਾਰ ਸਮਾਣਾ ਵਿਖੇ ਦੁਕਾਨ ਹੈ ਜਿਸ ਨੇ ਆਪਣੇ ਕੰਮ ਵਿਚ ਜ਼ਿਆਦਾ ਮਸਰੂਫ ਹੋਣ ਕਰਕੇ ਪੰਕਜ ਕੁਮਾਰ ਪੁੱਤਰ ਇੰਦਰ ਲਾਲ ਵਾਸ਼ੀ ਨਾਮਧਾਰੀ ਕਲੋਨੀ ਸਮਾਣਾ ਨੂੰ ਸੋਨੇ ਦੇ ਗਹਿਣੇ ਇੱਕ ਹਾਰ, ਚਾਰ ਜੋੜੇ ਕਾਂਟੇ, ਇੱਕ ਲੌਕਟ, ਇਕ ਜੋੜਾ ਚੂੜੀਆ, ਇੱਕ ਚੈਨ, ਦੋ ਛਾਪਾ ਲੇਡੀਜ਼ ਮਾਰਕਾ ਐਸ਼.ਐਮ.ਜੇ ਵਜ਼ਨ ਕਰੀਬ 130 ਗ੍ਰਾਮ ਜਿਨ੍ਹਾਂ ਦੀ ਕੀਮਤ ਕਰੀਬ 4 ਲੱਖ 50 ਹਜ਼ਾਰ ਸੀ ਫਨਿਸਿੰਗ ਪਟਿਆਲਾ ਤੋ ਕਰਵਾਉਣ ਲਈ ਦਿੱਤੇ। ਵਕਤ ਕਰੀਬ 4.45 ਸ਼ਾਮ 'ਤੇ ਪੰਕਜ ਕੁਮਾਰ ਦਾ ਸੰਦੀਪ ਜੈਨ ਨੂੰ ਫੋਨ ਆਇਆ ਕਿ ਮੋਟਰਸਾਇਕਲ ਨੰਬਰੀ ਪੀ.ਬੀ11ਸੀ ਈ1021 ਮਾਰਕਾ ਪਲਟੀਨਾ ਪਰ ਦੋ ਮੋਨੇ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸਨ ਜਿਨ੍ਹਾਂ ਨੇ ਰਿਵਾਲਵਰ ਨਾਲ ਡਰਾ ਕੇ ਗਹਿਣੇ ਖੋਹ ਲਏ ਹਨ ਜਿਸ ਸਬੰਧੀ ਥਾਣਾ ਪਸਿਆਣਾ ਬਰਖਿਲਾਫ ਨਾ ਮਾਲੂਮ ਦੋਸ਼ੀ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਤਫਤੀਸ਼ ਏ.ਐਸ.ਆਈ ਬਲਜੀਤ ਸਿੰਘ ਚੌਕੀ ਇੰਚਾਰਜ ਡਕਾਲਾ ਵੱਲੋ ਅਮਲ ਵਿੱਚ ਲਿਆਂਦੀ ਗਈ ਸੀ। ਮੁੱਖ ਅਫ਼ਸਰ, ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਬਲਜੀਤ ਸਿੰਘ ਚੌਕੀ ਇੰਚਾਰਜ ਡਕਾਲਾ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਤਫਤੀਸ਼ ਦੌਰਾਨ ਪੰਕਜ ਕੁਮਾਰ ਜਿਸ ਨਾਲ ਉਕਤ ਵਾਰਦਾਤ ਹੋਈ ਸੀ ਨੂੰ ਸ਼ਾਮਲ ਪੜਤਾਲ ਕੀਤਾ ਅਤੇ ਉਸ ਤੋ ਸਖਤੀ ਨਾਲ ਪੁੱਛਗਿੱਛ ਕਰਨ ਪਰ ਪੰਕਜ ਕੁਮਾਰ ਨੇ ਮੰਨਿਆ ਕਿ ਉਸ ਨਾਲ ਕਿਸੇ ਨੇ ਕੋਈ ਖੋਹ ਨਹੀ ਕੀਤੀ ਉਸ ਨੇ ਖੋਹ ਦੀ ਝੂਠੀ ਕਹਾਣੀ ਬਣਾ ਕੇ ਸੁਣਾਈ ਸੀ ਕਿਉਕਿ ਉਸ ਨੂੰ ਸੁਨਿਆਰੇ ਦੇ ਕੰਮ ਵਿੱਚ ਕਾਫੀ ਘਾਟਾ ਪੈ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਇਹ ਸਭ ਕੁਝ ਕੀਤਾ ਹੈ। ਜਿਸ 'ਤੇ ਪੰਕਜ ਕੁਮਾਰ ਪਾਸੋ ਸੋਨੇ ਦਾ ਇੱਕ ਹਾਰ, ਚਾਰ ਜੋੜੇ ਕਾਂਟੇ, ਇੱਕ ਲੌਕਟ, ਇਕ ਜੋੜਾ ਚੂੜੀਆ,ਇੱਕ ਚੈਨ ਅਤੇ ਦੋ ਛਾਪਾ ਲੇਡਿਜ ਉਸ ਦੇ ਘਰ ਅਤੇ ਦੁਕਾਨ ਤੋ ਬਰਾਂਮਦ ਕੀਤੇ।ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਇਸ ਵਾਰਦਾਤ ਨੂੰ ਪ੍ਰੈਸ ਨੋਟ ਰਾਹੀ ਦੱਸਿਆ ਜਿਸ ਤੋਂ ਲੋਕਾਂ ਦੀ ਵਿਗੜੀ ਮਾਨਸਿਕਤਾ ਬਾਰੇ ਪਤਾ ਲੱਗਦਾ ਹੈ।