ਸੰਜੀਵ ਸੂਦ
ਲੁਧਿਆਣਾ, 17 ਜਨਵਰੀ 2019 - NIA ਦੀਆਂ ਟੀਮਾਂ ਨੇ ਪੰਜਾਬ ਤੇ ਯੂਪੀ ਦੇ ਕਈ ਸ਼ਹਿਰਾਂ 'ਚ ਛਾਪੇਮਾਰੀ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। NIA ਨੇ ਪੰਜਾਬ ਦੇ ਮਹਾਨਗਰ ਲੁਧਿਆਣਾ 'ਚ ਬੀਤੀ ਦੇਰ ਰਾਤ ਪਹੁੰਚ ਕੇ ਛਾਪੇਮਾਰੀ ਅਤੇ ਸਰਚ ਆਪ੍ਰੇਸ਼ਨ ਕੀਤਾ ਜੋ ਕਿ ਵੀਰਵਾਰ ਸਵੇਰ ਤੱਕ ਜਾਰੀ ਰਿਹਾ।
ਲੁਧਿਆਣਾ ਰਾਹੋਂ ਰੋਡ ਤੇ ਸਥਿਤ ਮਦਨੀ ਜਾਮਾ ਮਸਜਿਦ ਚੋਂ ਪੁਲਿਸ ਅਤੇ ਐਨਆਈਏ ਦੀ ਟੀਮ ਨੇ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਸ਼ਖਸ ਦਾ ਨਾਂ ਮੌਲਾਨਾ ਉਵੈਸ ਦੱਸਿਆ ਜਾ ਰਿਹਾ ਹੈ ਪੁਲਿਸ ਅਤੇ ਐਨਆਈਏ ਦੀ ਟੀਮ ਨੇ ਲਗਭਗ ਸਵੇਰੇ 2:30 ਵਜੇ ਮਸਜ਼ਿਦ ਦੇ ਵਿੱਚ ਛਾਪੇਮਾਰੀ ਕੀਤੀ ਅਤੇ ਮੌਲਾਨਾ ਉਵੈਸ ਨੂੰ ਗ੍ਰਿਫਤਾਰ ਕਰਕੇ ਨਾਲ ਲੈ ਗਈ।
ਮਸਜਿਦ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਮੌਲਾਨਾ ਉਵੈਸ ਯੂਪੀ ਦੇ ਰਹਿਣ ਵਾਲੇ ਨੇ ਅਤੇ ਉਹ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਸਨ, ਉਨ੍ਹਾਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਤੋਂ ਸਿਰਫ ਪੁੱਛਗਿੱਛ ਕੀਤੀ ਜਾਵੇਗੀ ਅਤੇ ਦੁਪਹਿਰ ਨੂੰ ਛੱਡ ਦਿੱਤਾ ਜਾਵੇਗਾ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੌਲਾਨਾ ਓਵੈਸ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਉਹ ਸਾਫ ਛਵੀ ਵਾਲਾ ਇਨਸਾਨ ਸੀ ਜਿਸ ਨੂੰ ਮਹਿਜ਼ ਸ਼ੱਕ ਦੇ ਆਧਾਰ ਤੇ ਐਨਆਈਏ ਦੀ ਟੀਮ ਗ੍ਰਿਫਤਾਰ ਕਰਕੇ ਗਈ ਹੈ।
ਮਸਜਿਦ ਦੇ ਪ੍ਰਧਾਨ ਜਮੀਲ ਅਹਿਮਦ ਨੇ ਦੱਸਿਆ ਕਿ ਲਗਭਗ ਸਵੇਰੇ ਢਾਈ ਵਜੇ ਤੋਂ ਲੈ ਕੇ ਛੇ ਵਜੇ ਤੇ ਤੱਕ ਐਨਆਈਏ ਦੇ 50 ਮੈਂਬਰ ਅਤੇ ਲੋਕਲ ਪੁਲਿਸ ਦੇ ਦਰਜਨਾਂ ਮੁਲਾਜ਼ਮ ਮਸਜਿਦ ਚ ਆਏ ਸਨ। ਹਾਲਾਂਕਿ ਐਨਆਈਏ ਦੀ ਟੀਮ ਦੇ ਮੈਂਬਰਾਂ ਅਤੇ ਪੁਲਿਸ ਨੇ ਇਸ ਪੂਰੇ ਮਾਮਲੇ ਤੇ ਫਿਲਹਾਲ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ। ਉਧਰ ਐਨਆਈਏ ਦੀ ਟੀਮ ਮਸਜਿਦ ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਕੈਮਕਾਰਡਰ ਵੀ ਆਪਣੇ ਨਾਲ ਲੈ ਗਿਆ
ਪੰਜਾਬ ਦੇ ਕੁਝ ਹੋਰਨਾਂ ਸ਼ਹਿਰਾਂ 'ਚ ਵੀ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਅੰਮ੍ਰਿਤਸਰ 'ਚ ਵੀ ਛਾਪੇਮਾਰੀ ਹੋ ਸਕਦੀ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=s0JEKEWHtjw&feature=youtu.be