ਜਲੰਧਰ / ਕਪੂਰਥਲਾ ਜਨਵਰੀ 17, 2019: ਖੂਨਦਾਨ ਕਰਨ ਲਈ ਤੁਹਾਨੂੰ ਨਾ ਤਾਂ ਵਾਧੂ ਤਾਕਤ ਅਤੇ ਨਾ ਹੀ ਵਾਧੂ ਭੋਜਨ ਦੀ ਲੋੜ ਹੈ, ਅਸੀਂ ਜਿਸ ਤਰਾਂ ਵੀ ਹਾਂ ਇੱਕਜੀਵਨਦਾਨ ਚ ਹਿੱਸੇਦਾਰ ਬਣ ਸਕਦੇ ਹਾਂ! ਇੱਕ ਰੂਹ ਨੂੰ ਬਚਾਉਣ ਵਿਚ ਜੋ ਖੁਸ਼ੀ ਮਿਲਦੀ ਹੈ, ਉਹ ਦੁਨੀਆਂ ਦੇ ਹੋਰ ਕਿਸੇ ਕੰਮ ਚ ਨਹੀਂ ਮਿਲਦੀ! ਇਹ ਪ੍ਰੇਰਣਾਦਾਇਕ ਸ਼ਬਦ ਪ੍ਰੋ. (ਡਾ.)ਅਜੇ ਕੁਮਾਰ ਸ਼ਰਮਾ, ਉਪ-ਕੁਲਪਤੀ ਆਈ. ਕੇ .ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਹੇ ਗਏ ਹਨ! ਪ੍ਰੋ. ਸ਼ਰਮਾ ਵੀਰਵਾਰ ਨੂੰ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ,ਐਨ.ਐਸ ਵਾਲੰਟੀਅਰਾਂ, ਫੈਕਲਟੀ ਅਤੇ ਸਟਾਫ ਮੈਂਬਰਾਂ ਨੂੰ ਖੂਨਦਾਨ ਕੈਂਪ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ! ਇਹ ਕੈਂਪ ਆਈ.ਕੇ.ਜੀ.ਪੀ.ਟੀ.ਯੂ. ਦੇ ਐਨ.ਐਸ.ਐਸ. ਯੂਨਿਟ ਵੱਲੋਂਆਯੋਜਿਤ ਕੀਤਾ ਗਿਆ ਸੀ! ਯੂਨੀਵਰਸਿਟੀ ਨੇ ਇਸ ਕੈਂਪ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ!
ਉਪ-ਕੁਲਪਤੀ ਪ੍ਰੋ. (ਡਾ.) ਸ਼ਰਮਾ ਨੇ ਵਿਦਿਆਰਥੀਆਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ! ਉਹਨਾਂ ਕਿਹਾ ਕਿ ਹਰ ਸਾਲ ਇਸ ਦੁਨੀਆਂ ਵਿੱਚ ਬਹੁਤ ਸਾਰੇ ਜੀਵਨਦਾਨ ਖੂਨਦਾਨ ਰਾਹੀਂ ਹੀਮਿਲਦੇ ਹਨ! ਇਸ ਕੈਂਪ ਵਿਚ ਕੁੱਲ 50 ਯੂਨਿਟ ਖੂਨਦਾਨ ਕੀਤਾ ਗਿਆ ਹੈ! ਖੂਨਦਾਨ ਕੈਂਪ ਵਿਚ ਸਿਵਲ ਸਰਜਨ ਦਫਤਰ ਅਤੇ ਸਿਵਲ ਹਸਪਤਾਲ ਕਪੂਰਥਲਾ ਦੀ ਟੀਮ ਦਾ ਵਿਸ਼ੇਸ਼ਸਹਿਯੋਗ ਰਿਹਾ! ਇਸ ਮੌਕੇ ਯੂਨੀਵਰਸਿਟੀ ਦੇ ਅਮਲੇ, ਫੈਕਲਟੀ; ਵਿਦਿਆਰਥੀ, ਇੱਥੋਂ ਤਕ ਕਿ ਬਾਹਰੋਂ ਆਉਣ ਵਾਲਿਆਂ ਨੇ ਵੀ ਜ਼ਿੰਦਗੀ ਬਚਾਉਣ ਲਈ ਆਪਣੇ ਖੂਨਦਾਨ ਦਿੱਤਾ!
ਯੂਨੀਵਰਸਿਟੀ ਰਜਿਸਟਰਾਰ (ਡਾ.) ਸੁਖਬੀਰ ਸਿੰਘ ਆਹਲੂਵਾਲੀਆ, ਵਿਦਿਆਰਥੀ ਸਹਾਇਤਾ ਸੈਂਟਰ ਇੰਚਾਰਜ ਸੰਯੁਕਤ ਰਜਿਸਟਰਾਰ ਡਾ ਆਰ.ਪੀ.ਐਸ. ਬੇਦੀ, ਐਨ.ਐਸ.ਐਸ ਯੂਨਿਟਇੰਚਾਰਜ ਪਰਮਜੀਤ ਗਿੱਲ, ਕੋਆਰਡੀਨੇਟਰ ਸੰਜੀਵ ਸ਼ਰਮਾ, ਫੈਕਲਟੀ ਸਹਿਯੋਗੀ ਮੈਡਮ ਅੰਸ਼ੂ ਭਸੀਨ ਨੇ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਅਤੇ ਵੱਧ ਤੋਂ ਵੱਧ ਖੂਨਦਾਨ ਕੈਂਪਾਂ ਦਾਆਯੋਜਨ ਕਰਨ ਲਈ ਆਪਣੀਆਂ ਸ਼ੁਭ ਇੱਛਾਵਾਂ ਐਨ.ਐਸ.ਐਸ ਯੂਨਿਟ ਨੂੰ ਦਿੱਤੀਆਂ! ਜਿਕਰਯੋਗ ਹੈ ਕਿ ਇਹ ਇਕ ਮਹੀਨੇ ਦੇ ਅੰਦਰ-ਅੰਦਰ ਆਈ.ਕੇ.ਜੀ.ਪੀ.ਟੀ.ਯੂ ਵੱਲੋਂ ਲਗਾਇਆਗਿਆ ਦੂਸਰਾ ਖੂਨਦਾਨ ਕੈਂਪ ਹੈ!