ਚੰਡੀਗੜ੍ਹ, 18 ਜਨਵਰੀ 2019 - ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਅਤੇ ਉਸ ਦੇ ਆਲੇ ਦੁਆਲੇ ਨੋ ਕੰਸਟ੍ਰਕਸ਼ਨ (ਨਿਰਮਾਣ) ਜ਼ੋਨ ਐਲਾਨਣ ਦੀ ਅਪੀਲ ਕਰਨਗੇ।
ਛੱਤਬੀੜ ਚਿੜੀਆਘਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਪੁੱਜੇ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਸਾਡੇ ਗੁਰੂ ਨਾਲ ਸੰਬੰਧਿਤ ਹੈ ਤੇ ਜਿੱਥੇ ਉਨ੍ਹਾਂ ਖੇਤਾਂ 'ਚ ਹਲ ਵਾਹੇ ਸੀ। ਉਹ ਖੇਤਰ ਅਜੇ ਵੀ ਮੌਜੂਦ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸਥਾਨ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਦੀ ਜਗ੍ਹਾ ਨੂੰ ਨੋ-ਕੰਨਸਟ੍ਰਕਸ਼ਨ ਜ਼ੋਨ ਐਲਾਨ ਕਰਨ ਲਈ ਖਾਨ ਨੂੰ ਲਿਖ ਰਿਹਾ ਹਾਂ।
ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਵੱਡੇ ਭਰਾ (ਇਮਰਾਨ ਖਾਨ) ਮੇਰੀ ਬੇਨਤੀ ਸਵੀਕਾਰ ਕਰਨਗੇ, ਜੋ ਕਿ ਸਾਰੇ ਸਿੱਖਾਂ ਅਤੇ ਪੰਜਾਬੀਆਂ ਦੀ ਤਰਫ਼ੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੱਤਰ ਇਕ ਜਾਂ ਦੋ ਦਿਨਾਂ ਵਿਚ ਭੇਜਿਆ ਜਾਵੇਗਾ।