ਨਵੀਂ ਦਿੱਲੀ, 18 ਜਨਵਰੀ 2019 - ਭਾਰਤੀ ਪਹਿਲਵਾਨ ਵਿਨੇਸ਼ ਫੋਗਟ 18 ਫਰਵਰੀ ਨੂੰ ਹੋਣ ਵਾਲੇ ਪ੍ਰਸਿੱਧ 'ਲੌਰੀਅਸ ਵਰਲਡ ਸਪੋਰਟਸ ਐਵਾਰਡ' ਲਈ ਚੁਣਿਆ ਗਿਆ ਹੈ। ਇਸ ਐਵਾਰਡ ਲਈ ਚੁਣੇ ਜਾਣ ਵਾਲੀ ਫੋਗਟ ਪਹਿਲੀ ਭਾਰਤੀ ਔਰਤ ਬਣ ਗਈ ਹੈ।
24 ਸਾਲਾ ਭਾਰਤੀ ਭਲਵਾਨ, ਜਿਸ ਨੇ ਗੋਲਡ ਕੋਸਟ, ਕਾਮਨਵੈਲਥ ਖੇਡਾਂ ਅਤੇ ਜਕਾਰਤਾ ਏਸ਼ੀਅਨ ਖੇਡਾਂ ਵਿਚ ਸੋਨ ਤਮਗਾ ਜਿੱਤਣ ਲਈ ਲੰਬੇ ਸਮੇਂ ਬਾਅਦ ਧਮਾਕੇਦਾਰ ਵਾਪਸੀ ਕੀਤੀ ਸੀ, ਨੂੰ ਗੌਲਫਰ ਟਾਈਗਰ ਵੁਡਜ਼ ਦੇ ਨਾਲ-ਨਾਲ ਲੌਰੀਅਸ ਵਰਲਡ ਕਮਬੈਕ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਐਵਾਰਡ ਸਾਲ ੨੦੦੦ 'ਚ ਸ਼ੁਰੂ ਕੀਤਾ ਗਿਆ ਸੀ। ਇਹ ਐਵਾਰਡ ਖੇਡਾਂ 'ਚ ਪਿਛਲੇ ਕਲੰਡਰ ਈਅਰ 'ਚ ਪ੍ਰਦਰਸ਼ਨ ਦੇ ਅਧਾਰ 'ਤੇ ਪੁਰਸ਼ ਤੇ ਮਹਿਲਾ ਅਥਲੀਟਾਂ ਨੂੰ ਦਿੱਤਾ ਜਾਂਦਾ ਹੈ।