ਬਲਾਚੌਰ, 20 ਜਨਵਰੀ,2019
ਧੰਨ ਧੰਨ ਬਾਬਾ ਬਣਖੰਡੀ ਗੁਰਦੁਆਰਾ ਸਾਹਿਬ ਹਿਆਤਪੁਰ ਰੁੜਕੀ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜਮਾਜਰਾ ਦੇ ਪ੍ਰਬੰਧਕਾਂ ਵਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਕੈਂਪ ਦੀ ਆਰੰਭਤਾ ਅਕਾਲਪੁਰਖ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਦੇਗ ਵੰਡ ਕੇ ਕੀਤੀ ਗਈ।ਇਸ ਮੌਕੇ ਪਿੰਡ ਦੇ ਸਰਪੰਚ ਹਰਪਾਲ ਕੌਰ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਡੇ ਇਸ ਇਲਾਕੇ ਵਿੱਚ ਬਾਬਾ ਬੁੱਧ ਸਿੰਘ ਜੀ ਢਾਹਾਂ ਨੇ ਗੁਰੁ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜਮਾਜਰਾ ਵਿਖੇ ਮੇਨ ਸੜਕ ਤੇ ਬਣਾ ਕੇ ਸੱਚਮੁੱਚ ਕੰਡੀ ਬੀਤ ਦੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ।ਹਸਪਤਾਲ ਦੇ ਪ੍ਰਬੰਧਕਾਂ ਅਤੇ ਮਾਹਿਰ ਡਾਕਟਰਾਂ ਵੱਲੋਂ ਕੈਂਪ ਲਗਾ ਕੇ ਜੋ ਕਾਰਜ ਕੀਤੇ ਜਾ ਰਹੇ ਹਨ ਉਹ ਸਲਾਹੁਣਯੋਗ ਹਨ। ਕੈਂਪ ਮੌਕੇ ਪੁੱਜੇ ਹਸਪਤਾਲ ਦੇ ਮੁੱਖ ਪ੍ਰੰਬਧਕ ਸ ਰਘਬੀਰ ਸਿੰਘ ਨੇ ਗੁਰਦੁਆਰਾ ਕਮੇਟੀ ਬਾਬਾ ਬਣਖੰਡੀ, ਗਾ੍ਰਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਢਾਹਾਂ ਵੱਲੋਂ ਇਸ ਇਲਾਕੇ ਦੇ ਲੋਕਾਂ ਨੁੰ ਉੱਚ ਪੱਧਰੀ ਸਸਤੀਆਂ ਸਿਹਤ ਸਹੂਲਤਾਂ ਮਹੁੱਈਆ ਕਰਵਾਉਣ ਲਈ ਚਲਾਏ ਜਾ ਰਹੇ ਹਸਪਤਾਲ ਵਿੱਚ ਮੈਡੀਸਨ ਦੇ ਮਾਹਿਰ, ਗਾਇਨੀ, ਅੱਖਾਂ,ਦੰਦ ਰੋਗਾਂ ਦੇ ਮਾਹਿਰ, ਬੱਚਿਆਂ ਦੇ ਮਾਹਿਰ ਡਾਕਟਰਾਂ ਤੋਂ ਇਲਾਵਾ ਬਹੁਤ ਘੱਟ ਖਰਚੇ ਤੇ ਕਿਡਨੀ ਰੋਗਾਂ ਨਾਲ ਪੀੜੀਤ ਰੋਗੀਆਂ ਦਾ ਡਾਇਲਸੈਸ ਕੀਤਾ ਜਾਂਦਾਂ ਹੈ। ਇਸ ਤੋਂ ਇਲਾਵਾ ਗੁਰੁ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਵਲੋਂ ਕੈਂਪਾਂ ਦੇ ਜਰੀਏ ਲੋਕ ਸੇਵਾ ਨਿਰੰਤਰ ਦੇਸ਼ ਵਿਦੇਸ਼ ਬੈਠੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।ਕੈਂਪ ਦੌਰਾਨ ਡਾ ਗੁਰਦੀਪ ਸੀਲੋਪਾਲ ਨੇ 60 ਮਰੀਜ਼ਾਂ ਦੀ ਜਾਂਚ ਕੀਤੀ ।ਕੈਂਪ ''ਚ ਆਏ ਮਰੀਜ਼ਾਂ ਨੂੰ ਗੁਰੁ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਗਰਾਂ ਕੁੱਲਪੁਰ ਵਲੋਂ ਮੁਫਤ ਦਵਾਈਆਂ ਅਤੇ ਸ਼ੂਗਰ ਦੇ ਟੈਸਟ ਕੀਤੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਹਰਪਾਲ ਕੌਰ, ਗੁਰਬਖਸ਼ ਕੌਰ,ਕਸ਼ਮੀਰ ਕੌਰ,ਰਤਨ ਕੌਰ (ਸਾਰੇ ਪੰਚਾਇਤ ਮੈਂਬਰ),ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਅਜੀਤ ਸਿੰਘ ਸਾਬਕਾ ਸਰਪੰਚ,ਜੋਗਿੰਦਰ ਸਿੰਘ, ਗੁਰਦਿਆਲ ਸਿੰਘ, ਦਿਲਵਾਰਾ ਸਿੰਘ, ਹਰਭਜਨ ਸਿੰਘ, ਸੁੱਚਾ ਸਿੰਘ, ਸੰਤੋਖ ਸਿੰਘ, ਗੁਰਚਰਨ ਸਿੰਘ, ਜੋਗਾ ਸਿੰਘ, ਕਸ਼ਮੀਰ ਸਿੰਘ, ਮੇਹਰ ਸਿੰਘ, ਤੋਂ ਇਲਾਵਾ ਹਸਪਤਾਲ ਸਟਾਫ 'ਚ ਸੰਜੇ ਜੋਸ਼ੀ, ਸਤਨਾਮ ਸਿੰਘ, ਅਮਨ,ਰਾਜਵਿੰਦਰ ਕੌਰ, ਗੁਰਪ੍ਰੀਤ ਕੌਰ ਸਮੇਤ ਪਿੰਡ ਦੀਆਂ ਹੋਰ ਵੀ ਮੋਹਤਵਾਰ ਸਖਸ਼ੀਅਤਾਂ ਹਾਜ਼ਰ ਸਨ।